all-countrymen-should-jointly-celebrate-the-anniversary-of-six-other-martyrs-who-were-martyred-along-with-shaheed-kartar-singh-sarabha-on-november-16-prof-gurbhajan-singh-gill

ਸਮੂਹ ਦੇਸ਼ ਵਾਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ ਸ਼ਹੀਦ ਹੋਏ ਹੋਰ ਛੇ ਸ਼ਹੀਦਾਂ ਦੀ ਬਰਸੀ 16 ਨਵੰਬਰ ਨੂੰ ਵੀ ਸਾਂਝੇ ਤੌਰ ਤੇ ਮਨਾਉਣ: ਪ੍ਰੋਃ ਗੁਰਭਜਨ ਸਿੰਘ ਗਿੱਲ

Nov13,2025 | Narinder Kumar | Ludhiana

ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 16 ਨਵੰਬਰ 1915 ਨੂੰ ਪਹਿਲੇ ਲਾਹੌਰ ਸਾਜ਼ਿਸ ਕੇਸ ਵਿੱਚ ਸ਼ਹੀਦ ਹੋਏ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਹੀ ਉਸੇ ਦਿਨ ਉਸੇ ਜੇਲ੍ਹ ਵਿੱਚ ਫਾਂਸੀ ਚੜ੍ਹੇ ਬਾਕੀ ਛੇ ਸੂਰਮਿਆਂ ਦੀ ਬਰਸੀ ਵੀ ਇਕੱਠਿਆਂ ਮਨਾਉਣ। ਜੇਕਰ ਇਹ ਸੂਰਮੇ ਆਜ਼ਾਦੀ ਦੇ ਪਵਿੱਤਰ ਕਾਰਜ ਵਾਸਤੇ ਇਕੱਠੇ ਫਾਂਸੀ ਚੜ੍ਹ ਸਕਦੇ ਹਨ ਤਾਂ ਸਾਨੂੰ ਇਕੱਠਿਆਂ ਦੀ ਬਰਸੀ ਮਨਾਉਣ ਵਿੱਚ ਕਿਉਂ ਝਿਜਕ ਹੈ?
ਪ੍ਹੋ. ਗਿੱਲ ਨੇ ਕਿਹਾ ਹੈ ਕਿ ਜੰਗੇ ਆਜ਼ਾਦੀ ਸੰਘਰਸ਼ ਵਿੱਚ ਸੱਤ ਸੂਰਮੇ ਇਕੱਠੇ ਪਹਿਲੀ ਵਾਰ 16 ਨਵੰਬਰ 1915 ਨੂੰ ਹੀ ਫਾਂਸੀ ਚੜ੍ਹੇ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸ਼ਹੀਦ ਹੋਏ ਸੱਤ ਸ਼ਹੀਦਾਂ ਵਿੱਚੋਂ ਛੇ ਪੰਜਾਬੀ ਸਨ ਜਿੰਨ੍ਹਾਂ ਦੇ ਨਾਮ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ (ਤਰਨ ਤਾਰਨ) ਸ਼ਹੀਦ ਭਾਈ ਬਖਸ਼ੀਸ਼ ਸਿੰਘ, ਸ਼ਹੀਦ ਭਾਈ ਸੁਰਾਇਣ ਸਿੰਘ (ਵੱਡਾ) ,ਸ਼ਹੀਦ ਭਾਈ ਸੁਰਾਇਣ ਸਿੰਘ (ਛੋਟਾ) ਵੀ ਸਨ। ਪਿਛਲੇ ਤਿੰਨੇ ਸ਼ਹੀਦ ਪਿੰਡ ਗਿੱਲਵਾਲੀ(ਅੰਮ੍ਰਿਤਸਰ ) ਦੇ ਹਨ। ਸ਼ਹੀਦ ਹਰਨਾਮ ਸਿੰਘ ਸਿਆਲਕੋਟੀ (ਪਿੰਡ ਭੱਟੀ ਗੁਰਾਇਆ) ਸਿਆਲਕੋਟ) ਦੇ ਸਨ ਜਦ ਕਿ ਸੱਤਵੇਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਤਾਲੇਗਾਉਂ (ਪੂਨਾ) ਮਹਾਂਰਾਸ਼ਟਰਾ ਦੇ ਸਨ।
ਪ੍ਰੋਃ ਗਿੱਲ ਨੇ ਕਿਹਾ ਹੈ ਕਿ ਆਜ਼ਾਦੀ ਸੰਗਰਾਮ ਦੇ ਇਨ੍ਹਾਂ ਸੱਤ ਸੂਰਮਿਆਂ ਨੂੰ 1947 ਤੋਂ ਬਾਦ 2023 ਤੀਕ ਕਦੇ ਵੀ ਸਰਕਾਰੀ ਪੱਧਰ ਤੇ ਇੱਕਠਿਆਂ ਯਾਦ ਨਹੀਂ ਸੀ ਕੀਤਾ ਗਿਆ ਭਾਵੇਂ ਉਨ੍ਹਾਂ ਵੱਲੋਂ ਸਾਲ 2012 ਤੋਂ ਵੱਖ ਵੱਖ ਸਮੇਂ ਦੇ ਮੁੱਖ ਮੰਤਰੀਆਂ ਨੂੰ ਬਾਰ ਬਾਰ ਪੱਤਰ ਲਿਖਣ ਤੇ  ਮੁਲਾਕਾਤਾਂ  ਦੇ ਬਾਵਜੂਦ ਸਿਰਫ਼ ਵਰਤਮਾਨ ਸ. ਭਗਵੰਤ ਸਿੰਘ ਮਾਨ ਸਰਕਾਰ ਨੇ ਹੀ ਇਸ ਕਾਰਜ ਨੂੰ ਅਮਲ ਵਿੱਚ ਲਿਆਂਦਾ ਹੈ ਅਤੇ ਸ਼ਹੀਦ ਸਰਾਭਾ ਸਮੇਤ ਸੱਤ ਸੂਰਮਿਆਂ ਦਾ ਇਕੱਠਾ ਪੋਸਟਰ 16 ਨਵੰਬਰ ਨੂੰ ਵੱਖ ਵੱਖ ਅਖ਼ਬਾਰਾਂ ਰਾਹੀਂ ਲੋਕ ਅਰਪਣ ਕਰਨ ਦਾ ਫ਼ੈਸਲਾ ਕੀਤਾ।
ਉਨ੍ਹਾਂ ਕਿਹਾ ਹੈ ਕਿ 2023 ਵਿੱਚ ਪੰਜਾਬੀ ਲੋਕ ਵਿਰਾਸਤ ਅਕਾਦਮੀ ਵੱਲੋਂ ਹੀ ਇਨ੍ਹਾਂ ਸਾਰੇ ਸ਼ਹੀਦਾਂ ਦੇ ਚਿਤਰ ਤਿਆਰ ਕਰਵਾ ਕੇ ਹੀ ਪੰਜਾਬ ਸਰਕਾਰ ਨੂੰ ਸੌਂਪੇ ਗਏ ਸਨ।

all-countrymen-should-jointly-celebrate-the-anniversary-of-six-other-martyrs-who-were-martyred-along-with-shaheed-kartar-singh-sarabha-on-november-16-prof-gurbhajan-singh-gill


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB