ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ ਅਤੇ ਮੰਚ ਦੇ ਪ੍ਰਧਾਨ ਜਸਬੀਰ ਸਿੰਘ ਰਾਣਾ ਝਾਂਡੇ ਦੀ ਪ੍ਰਧਾਨਗੀ ਹੇਠ ਸਰਕਟ ਹਾਊਸ ਵਿਖੇ ਹੋਈ ਜਿਸ ਵਿੱਚ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸੈਮੀ, ਮਹਿਲਾ ਵਿੰਗ ਦੀ ਚੇਅਰਪਰਸਨ ਸਿੰਮੀ ਕਵਾਤਰਾ, ਮੰਚ ਦੀ ਪ੍ਰਧਾਨ ਇੰਦਰਜੀਤ ਕੌਰ ਓਬਰਾਏ, ਵਾਈਸ ਪ੍ਰਧਾਨ ਤਰਨਜੀਤ ਕੌਰ, ਸੋਨੀਆ ਅਲੱਗ, ਨਿੱਕੀ ਕੋਹਲੀ, ਸਵਰਨ ਕੌਰ ਸੱਗੂ, ਵਾਈਸ ਪ੍ਰਧਾਨ ਰੇਸ਼ਮ ਸੱਗੂ, ਜੋਗਿੰਦਰ ਸਿੰਘ ਜੰਗੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਸ ਸਮੇਂ ਸਮੁੱਚੀ ਮੰਚ ਦੀ ਕਾਰਜਕਾਰਨੀ ਨੇ 29ਵੇਂ ਲੋਹੜੀ ਮੇਲੇ 11 ਜਨਵਰੀ ਨੂੰ ਗੁਰੂ ਨਾਨਕ ਭਵਨ ਵਿਖੇ ਸਨਮਾਨਿਤ ਕੀਤੀਆਂ ਜਾ ਰਹੀਆਂ ਸ਼ਖਸ਼ੀਅਤਾਂ ਦੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਹਰਦੀਪ ਸਿੰਘ ਗੋਲਡੀ ਯੂ.ਐੱਸ.ਏ. ਨੂੰ ਸਮਾਜ ਸੇਵਾ ਲਈ ਸੋਹਣ ਲਾਲ ਪਾਹਵਾ ਯਾਦਗਾਰੀ ਪੁਰਸਕਾਰ, ਗੁਰਜਤਿੰਦਰ ਸਿੰਘ ਰੰਧਾਵਾ (ਪ੍ਰਵਾਸੀ ਪੱਤਰਕਾਰ) ਨੂੰ ਬਾਬਾ ਸੋਹਣ ਸਿੰਘ ਭਕਨਾ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ। ਜਦਕਿ ਦਲਬੀਰ ਸਿੰਘ ਕਥੂਰੀਆ (ਪੰਜਾਬ, ਪੰਜਾਬੀ, ਪੰਜਾਬੀਅਤ) ਦੇ ਪਹਿਰੇਦਾਰ ਨੂੰ ਸੰਤ ਸਿੰਘ ਸੇਖੋਂ ਯਾਦਗਾਰੀ ਪੁਰਸਕਾਰ, ਜਗਦੇਵ ਮਾਨ ਉਘੇ ਗੀਤਕਾਰ ਨੂੰ ਦੇਵ ਥਰੀਕੇ ਯਾਦਗਾਰੀ ਪੁਰਸਕਾਰ, ਰਣਜੀਤ ਮਣੀ ਉੱਘੇ ਗਾਇਕ ਨੂੰ ਕੁਲਦੀਪ ਮਾਣਕ ਯਾਦਗਾਰੀ ਪੁਰਸਕਾਰ, ਮਲਕੀਤ ਰੌਣੀ ਪੰਜਾਬੀ ਫਿਲਮ ਆਰਟਿਸਟ ਨੂੰ ਵਰਿੰਦਰ ਯਾਦਗਾਰੀ ਪੁਰਸਕਾਰ, ਅਸ਼ੋਕ ਭੌਰਾ ਕਾਲਮ ਨਵੀਸ ਨੂੰ ਜਗਦੇਵ ਸਿੰਘ ਜਸੋਵਾਲ ਯਾਦਗਾਰੀ ਪੁਰਸਕਾਰ, ਪ੍ਰਿੰਸੀਪਲ ਮਨਜੀਤ ਸੋਢੀਆਂ ਨੂੰ ਡਾ. ਰਾਧਾ ਕ੍ਰਿਸ਼ਨਨ ਯਾਦਗਾਰੀ ਪੁਰਸਕਾਰ, ਇੰਦਰਜੀਤਪਾਲ ਕੌਰ ਭਿੰਡਰ ਕਹਾਣੀਕਾਰ ਨੂੰ ਦਲੀਪ ਕੌਰ ਟਿਵਾਣਾ ਯਾਦਗਾਰੀ ਪੁਰਸਕਾਰ, ਡਾ. ਗੁਰਪ੍ਰੀਤ ਘਦੌੜੇ ਨੂੰ ਡਾ. ਲਿਵਤਾਰ ਸਿੰਘ ਚਾਵਲਾ ਯਾਦਗਾਰੀ ਪੁਰਸਕਾਰ, ਗੁਰਪ੍ਰੀਤ ਸਿੰਘ ਮਿੰਟੂ ਹਸਨਪੁਰ ਨੂੰ ਮਨੁੱਖਤਾ ਦੀ ਸੇਵਾ ਭਾਈ ਘਨਈਆ ਜੀ ਯਾਦਗਾਰੀ ਪੁਰਸਕਾਰ, ਕਿਰਨ ਧਾਲੀਵਾਲ ਯੂਐਸਏ ਨੂੰ ਮਦਰ ਟੈਰੇਸਾ ਯਾਦਗਾਰੀ ਪੁਰਸਕਾਰ, ਡਾ. ਮੋਹਨਜੀਤ ਕੌਰ ਨੂੰ ਮਿਸ ਬਰਾਉਨ ਯਾਦਗਾਰੀ ਪੁਰਸਕਾਰ, ਰਾਜਵੀਰ ਕੌਰ ਹਾਕੀ ਓਲੰਪੀਅਨ ਨੂੰ ਧਿਆਨ ਚੰਦ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਇਸ ਸਮੇਂ ਬੇਟੀਆਂ ਪਾਲਕ ਅਤੇ ਭਾਵਨਾ ਨੂੰ ਭਾਈ ਲਕਸ਼ਮਣ ਸਿੰਘ ਗੰਧਰਵ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ। ਸਮਾਗਮ ਵਿੱਚ ਬਲਵੀਰ ਸਿੰਘ ਲਹਿਰਾਂ ਅਤੇ ਦਲਜੀਤ ਸਿੰਘ ਦੋਨੋ ਯੂ.ਐੱਸ.ਏ ਨਿਵਾਸੀਆਂ ਜੋ ਪੰਜਾਬੀ ਸੱਭਿਆਚਾਰ ਦੀ ਸੇਵਾ ਅਮਰੀਕਾ ਦੀ ਧਰਤੀ ਤੇ ਕਰਦੇ ਹਨ, ਉਹਨਾਂ ਦਾ ਵੀ ਵਿਸ਼ੇਸ਼ ਸਨਮਾਨ ਹੋਵੇਗਾ। ਇਸ ਸਮੇਂ ਬਾਵਾ ਨੇ ਕਿਹਾ ਕਿ ਅਸੀਂ ਪੀ.ਸੀ ਕਲੱਬ ਦੇ ਧੰਨਵਾਦੀ ਹਾਂ ਜਿਨਾਂ ਨੇ ਮੇਲੇ ਨੂੰ ਸਰਪਰਸਤੀ ਦਿੱਤੀ ਅਤੇ ਲਖਮਿੰਦਰ ਕੌਰ, ਵਿੰਮੀ ਬਜਾਜ ਅਤੇ ਜਸਵਿੰਦਰ ਭੋਗਲ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਨਾਂ ਨੇ ਮੀਟਿੰਗ ਵਿੱਚ ਆਉਣ ਦਾ ਸਮਾਂ ਕੱਢਿਆ। ਇਸ ਸਮੇਂ ਪਾਰਿਕ ਸ਼ਰਮਾ ਨੂੰ ਮਾਲਵਾ ਸੱਭਿਆਚਾਰਕ ਮੰਚ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ।
ਇਸ ਸਮੇਂ ਬਾਵਾ ਅਤੇ ਰਾਣਾ ਝਾਂਡੇ ਨੇ ਕਿਹਾ ਕਿ ਧੀਆਂ ਦਾ ਲੋਹੜੀ ਮੇਲਾ ਸਮਾਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜਬੂਤ ਕਰਦਾ ਹੈ। ਇਸ ਸਮੇਂ ਸ੍ਰੀ ਬਾਵਾ ਨੇ ਦੱਸਿਆ ਕਿ ਮੇਲੇ ਵਿੱਚ ਨਾਨੀ ਦਾਦੀ ਦਾ ਵੀ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਭਾਰਤ ਅਤੇ ਲੁਧਿਆਣਾ ਦਾ ਨਾਮ ਵਿਸ਼ਵ ਵਿੱਚ ਪਹੁੰਚਾਉਣ ਵਾਲੀਆਂ ਸ਼ਖਸੀਅਤਾਂ ਨੂੰ ਮੇਲੇ ਵਿੱਚ ਯਾਦ ਕੀਤਾ ਜਾਵੇਗਾ। ਜਿਨਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਰਾਸ਼ਟਰਪਤੀ ਅਤੇ ਉੱਘੇ ਵਿਗਿਆਨੀ ਡਾ. ਅਬਦੁਲ ਕਲਾਮ, ਭਾਰਤ ਦੀ ਹਰ ਖੇਤਰ ਵਿੱਚ ਸੇਵਾ ਕਰਨ ਵਾਲੇ ਰਤਨ ਟਾਟਾ, ਸਰ ਗੰਗਾ ਰਾਮ ਜਿੰਨਾਂ ਦੀ ਪਾਕਿਸਤਾਨ ਵਿਚ ਵੀ ਵੱਡਮੁੱਲੀ ਸੇਵਾ ਹੈ, ਕਿਰਤੀਆਂ ਨੂੰ ਜਮੀਨਾਂ ਵੰਡਣ ਵਾਲੇ ਸਾਬਕਾ ਮੰਤਰੀ ਰਾਧਾ ਕ੍ਰਿਸ਼ਨ, ਖੇਤੀ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਵਡਮੁੱਲੀ ਸੇਵਾ ਕਰਨ ਵਾਲੇ ਡਾ. ਐਮ.ਐੱਸ ਰੰਧਾਵਾ (ਜਿੰਨਾਂ ਨੂੰ ਚੰਡੀਗੜ੍ਹ ਦਾ ਆਰਕੀਟੈਕਟ ਵੀ ਕਿਹਾ ਜਾਂਦਾ ਹੈ), ਵਿਸ਼ਵ ਵਿਚ ਲੁਧਿਆਣਾ ਦੀ ਪਹਿਚਾਣ ਸਾਈਕਲ ਇੰਡਸਟਰੀ ਵਿੱਚ ਬਣਾਉਣ ਵਾਲੇ ਸੋਹਣ ਲਾਲ ਪਾਹਵਾ (ਏਵਨ), ਓਮ ਪ੍ਰਕਾਸ਼ ਮੁੰਜਾਲ (ਹੀਰੋ ਸਾਈਕਲ), ਉੱਘੇ ਸਮਾਜਸੇਵੀ ਅਤੇ ਸਨਅਤਕਾਰ ਵਿਦਿਆਸਾਗਰ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸ਼ਖਸ਼ੀਅਤਾਂ ਸੁਰਜੀਤ ਪਾਤਰ, ਯਮਲਾ ਜੱਟ, ਨਰਿੰਦਰ ਬੀਬਾ, ਕੁਲਦੀਪ ਮਾਣਕ, ਸੁਰਿੰਦਰ ਸ਼ਿੰਦਾ, ਇੰਦਰਜੀਤ ਹਸਨਪੁਰੀ, ਸੰਤ ਸਿੰਘ ਸੇਖੋ, ਦੇਵ ਥਰੀਕੇ, ਪ੍ਰੋਫੈਸਰ ਮੋਹਨ ਸਿੰਘ, ਮਹਿੰਦਰ ਸਿੰਘ ਚੀਮਾ ਅਤੇ ਲੋਹੜੀ ਮੇਲੇ ਦੇ ਜਨਮਦਾਤਾ ਜਗਦੇਵ ਸਿੰਘ ਜੱਸੋਵਾਲ ਸ਼ਾਮਿਲ ਹਨ। ਇਸ ਸਮੇਂ ਨਿਧੀ ਗਰਗ (ਡੀ.ਸੀ.ਬੀ) ਬੈਂਕ ਲੁਧਿਆਣਾ ਅਤੇ ਜਤਿਨ ਚੱਡਾ ਦਾ ਮੀਟਿੰਗ ਵਿਚ ਸ਼ਾਮਲ ਹੋਣ 'ਤੇ ਧੰਵਾਦ ਕੀਤਾ ਗਿਆ।
ਇਸ ਸਮੇਂ ਮੀਟਿੰਗ ਵਿੱਚ ਜਗਜੀਵਨ ਸਿੰਘ ਗਰੀਬ, ਪਵਨ ਸਿਡਾਨਾ ਸਾਬਕਾ ਪ੍ਰਧਾਨ ਮੰਚ, ਅਸ਼ੋਕ ਵਰਮਾਨੀ, ਪਰਮਿੰਦਰ ਤੂਰ, ਕੁਲਦੀਪ ਬਾਵਾ, ਸਮਾਜਸੇਵੀ ਕੀਰਤੀ ਗਰੋਵਰ (ਸਨੇਹ ਵੈਲਫੇਅਰ ਐਸੋਸੀਏਸ਼ਨ), ਗਗਨਦੀਪ ਸਿੰਘ, ਅਮਰਪਾਲ ਸਿੰਘ, ਤਰਸੇਮ ਜਸੂਜਾ ਆਦਿ ਹਾਜ਼ਰ ਸਨ।
on-january-11-at-the-29th-lohri-mela-of-dhiyan
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)