ਮੇਰੀਅਮਰੀਕਾਫੇਰੀ
ਵੈਸੇ ਤਾਂ ਮੈਂ ਤਕਰੀਬਨ 15 ਵਾਰ ਅਮਰੀਕਾ ਜਾ ਆਇਆ ਹਾਂ ਪਰ ਇਹ ਫੇਰੀ ਮੇਰੀ ਕੁਝ ਵਿਲੱਖਣ ਸੀ ਕਿਉਂਕਿ 8 ਸਾਲ ਪਹਿਲਾਂ ਮੈਨੂੰ ਕੈਨੇਡਾ ਟੋਰੋਂਟੋ ਦੇ ਐਮ.ਪੀ. ਰਹੇ ਗੁਰਬਖਸ਼ ਸਿੰਘ ਮੱਲੀ ਨੇ ਕਿਹਾ ਸੀ ਕਿ ਬਾਵਾ ਜੀ ਲਿਟਰੇਚਰ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਵਿੱਚ ਵੀ ਲਿਆਓ। ਇਹ ਗੱਲ ਉਹਨਾਂ ਮੈਨੂੰ ਵਿਸ਼ੇਸ਼ ਤੌਰ 'ਤੇ ਲੰਚ ਤੇ ਬੁਲਾ ਕੇ ਕਹੀ ਸੀ। ਕਹਿੰਦੇ ਸੀ ਕਿ ਮੈਂ ਇੰਗਲਿਸ਼ ਦੀ ਬੁੱਕ ਇਥੋਂ ਦੇ ਉੱਚ ਕੋਟੀ ਦੇ ਨੇਤਾਵਾਂ ਅਤੇ ਅਫਸਰਾਂ ਤੱਕ ਪਹੁੰਚਾ ਸਕਦਾ ਹਾਂ। ਇਸ ਨਾਲ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੋਂ ਇੱਥੋਂ ਦੇ ਲੋਕ ਵਾਕਫ ਹੋਣਗੇ ਅਤੇ ਸਾਡੇ ਮਾਣ ਵਿੱਚ ਵਾਧਾ ਹੋਵੇਗਾ। ਸੋ ਮੈਂ ਇਹ ਗੱਲ ਲੜ ਬੰਨ ਲਈ। ਮੈਂ ਇਹ ਵਿਚਾਰ ਟੀ.ਪੀ.ਐੱਸ. ਸੰਧੂ, ਗੁਰਭਜਨ ਗਿੱਲ, ਰਣਜੋਧ ਸਿੰਘ, ਪ੍ਰਸਿੱਧ ਵਿਦਵਾਨ ਡਾ. ਅਨੁਰਾਗ ਸਿੰਘ ਨਾਲ ਸਾਂਝੇ ਕੀਤੇ, ਜੋ ਵਾਹਿਗੁਰੂ ਦੀ ਕਿਰਪਾ ਨਾਲ ਨੇਪਰੇ ਚੜ ਗਏ। ਇਹ ਪੁਸਤਕ ਦਾ ਹੋਰ ਪਹਿਲੂ ਵੀ ਸੀ ਕਿਉਂਕਿ ਇਹ ਪੁਸਤਕ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਣੇ "ਸ਼ਬਦ ਪ੍ਰਕਾਸ਼ ਅਜਾਇਬ ਘਰ" 'ਤੇ ਅਧਾਰਤ ਹੈ। ਅਜਾਇਬ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੇ ਗੁਰਬਾਣੀ ਦੇ ਸ਼ਬਦਾਂ ਅਤੇ ਚਿੱਤਰਾਂ ਨਾਲ ਸੁਸ਼ੋਭਿਤ ਹੈ ਜਿਸ ਵਿੱਚ ਉੱਘੇ ਵਿਦਵਾਨ ਅਤੇ ਕਾਲਮ ਨਵੀਸ ਡਾ. ਰਣਜੀਤ ਸਿੰਘ ਅਤੇ ਵਿਸ਼ਵ ਪ੍ਰਸਿੱਧ ਆਰਟਿਸਟ ਆਰ.ਐਮ. ਸਿੰਘ ਦਾ ਵਿਸ਼ੇਸ ਯੋਗਦਾਨ ਹੈ। ਸੋ ਇਹ ਪੁਸਤਕ ਜਿਸ ਦਾ ਨਾਮ "ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ" ਰੱਖਿਆ ਗਿਆ ਅਤੇ ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਦੇ ਨਾਲ ਚਿੱਤਰ ਵੀ ਸੁਸ਼ੋਭਿਤ ਹਨ। ਇਸ ਪੁਸਤਕ ਦਾ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਵਿਚ ਹੋਣਾ ਵੀ ਵਿਲੱਖਣ ਹੈ। ਸੋ ਮੈਂ ਚਾਹੁੰਦਾ ਸੀ ਕਿ ਇਹ ਪੁਸਤਕ ਦੁਨੀਆ ਦੇ ਹਰ ਦੇਸ਼ ਵਿੱਚ ਪਹੁੰਚਾਈ ਜਾਵੇ। ਇੱਥੇ ਤਾਂ ਅਸੀਂ ਕਰੀਬ 1 ਸਾਲ ਪਹਿਲਾਂ ਰਾਮਗੜੀਆ ਕਾਲਜ ਵਿੱਚ ਬਣੇ ਹਾਲ ਵਿੱਚ ਸਮਾਗਮ ਆਯੋਜਿਤ ਕਰਕੇ ਇਹ ਪੁਸਤਕ ਰਿਲੀਜ਼ ਕੀਤੀ ਸੀ। ਇਸ ਸਮੇਂ ਉਘੇ ਸਮਾਜਸੇਵੀ ਅਤੇ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਡਾ. ਐੱਸ.ਪੀ. ਸਿੰਘ ਉਬਰਾਏ, ਪ੍ਰੋ. ਅਨੁਰਾਗ ਸਿੰਘ ਬੁੱਕ ਦਾ ਸੰਪਾਦਕ, ਆਰ.ਐਮ. ਸਿੰਘ ਪ੍ਰਸਿੱਧ ਆਰਟਿਸਟ, ਗਿਆਨੀ ਰਣਜੀਤ ਸਿੰਘ, ਡਾਕਟਰ ਸਵਰਾਜ ਸਿੰਘ, ਉੱਘੇ ਵਿਦਵਾਨ ਸੰਤ ਬਾਬਾ ਹਮੀਰ ਸਿੰਘ ਜੀ, ਰਣਜੋਧ ਸਿੰਘ ਜਿਨਾਂ ਸਮੁੱਚੇ ਪ੍ਰਬੰਧ ਕੀਤੇ ਅਤੇ ਆਏ ਮਹਿਮਾਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦੇ ਪ੍ਰਧਾਨ ਅਤੇ ਟਰੱਸਟੀ ਰਕਬਾ ਭਵਨ ਗੁਰਮੀਤ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।
ਇਸ ਤੋਂ ਬਾਅਦ ਪੁਸਤਕ ਨੂੰ ਪ੍ਰਸਿੱਧ ਵਿਦਵਾਨਾਂ, ਲਾਈਬ੍ਰੇਰੀਆਂ, ਕਾਲਜਾਂ ਦੇ ਵਿੱਚ ਪਹੁੰਚਾਉਣ ਦੇ ਉਪਰਾਲਿਆਂ ਦੇ ਨਾਲ ਅਮਰੀਕਾ ਫੇਰੀ ਦਾ ਪ੍ਰੋਗਰਾਮ ਉਲੀਕਿਆ ਗਿਆ ਜੋ 26 ਜੁਲਾਈ ਸ਼ੁਰੂ ਹੋਇਆ ਅਤੇ 21 ਅਗਸਤ ਤੱਕ ਚੱਲਿਆ। ਮੈਂ 27 ਜੁਲਾਈ ਸਵੇਰੇ ਸਾਨਫਰਾਂਸਿਸਕੋ ਦੇ ਏਅਰਪੋਰਟ 'ਤੇ ਪਹੁੰਚਿਆ। ਇੱਥੇ ਮੈਨੂੰ ਅਮਰੀਕਾ ਦੇ ਨਾਮਵਰ ਪੰਜਾਬੀ ਅਖਬਾਰ ਪੰਜਾਬ ਮੇਲ ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਲੈਣ ਲਈ ਪਹੁੰਚੇ ਹੋਏ ਸਨ। ਬਸ ਫਿਰ ਕੀ ਸੀ ਬਿਨਾਂ ਡਰਾਈਵਰ ਦੀ ਕਾਰ ਤੋਂ ਲੈ ਕੇ ਇੱਥੋਂ ਦੀ ਵਿਧਾਨ ਸਭਾ, ਇਤਿਹਾਸਿਕ ਹਾਲ, ਇੱਥੋਂ ਤੱਕ ਕਿ ਲੂਥਰਨ ਚਰਚ ਵਿੱਚ ਕੈਰਲ ਲੋਈ ਪ੍ਰਧਾਨ ਇੰਟਰਫੇਥ ਕੌਂਸਲ ਆਫ ਗਰੇਟਰ ਸੈਕਰਮੈਂਟੋ ਨੂੰ "ਇਲਾਹੀ ਗਿਆਨ ਦਾ ਸਾਗਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ ਅਤੇ ਉਹਨਾਂ ਦੀ ਵਿਸ਼ੇਸ਼ ਲਾਇਬ੍ਰੇਰੀ ਵਿੱਚ ਸੁਸ਼ੋਭਿਤ ਕਰਵਾਉਣ ਨਾਲ ਬਹੁਤ ਮਾਣ ਮਹਿਸੂਸ ਹੋਇਆ। ਇਸ ਸਮੇਂ ਸੈਕਰਾਮੈਂਟੋ ਦੀ ਮੇਅਰ ਨੂੰ ਵੀ ਪੁਸਤਕ ਭੇਂਟ ਕੀਤੀ ਗਈ। ਇਸ ਤੋਂ ਬਾਅਦ ਵੱਖ ਵੱਖ ਗੁਰਦੁਆਰਾ ਸਾਹਿਬ ਵਿੱਚ ਸ. ਰੰਧਾਵਾ ਵੱਲੋਂ ਪੁਸਤਕ ਰਿਲੀਜ ਕਰਵਾਈ ਗਈ।
ਸ.ਰੰਧਾਵਾ ਦੀ ਅਪਣੱਤ ਹਰ ਪੰਜਾਬੀ ਦਾ ਮਨ ਮੋਹ ਲੈਂਦੀ ਹੈ।ਉਹਨਾਂ ਦੀ ਸਤਿਕਾਰ ਯੋਗ ਧਰਮ ਪਤਨੀ ਨਿਰਮਲਜੀਤ ਕੌਰ ਰੰਧਾਵਾ ਵੱਲੋਂ ਤਿਆਰ ਕੀਤੇ ਗਏ ਪਕਵਾਨ ਅਤੇ ਮਾਤਾ ਸਤਵੰਤ ਕੌਰ ਰੰਧਾਵਾ ਵੱਲੋਂ ਦਿੱਤਾ ਅਸ਼ੀਰਵਾਦ,ਹੱਥੀ ਬਣਾ ਖਵਾਈ ਮੇਵਿਆਂ ਵਾਲੀ ਖੀਰ ਵੀ ਉਹਨਾਂ ਦੇ ਅੰਦਰ ਪੰਜਾਬੀਅਤ ਅਤੇ ਮਾਂ ਦਾ ਮੋਹ ਦਰਸਾਉਂਦੀ ਸੀ।ਇੱਥੇ ਗੁਰਦੁਆਰਾ ਸਾਹਿਬ ਵਿਖੇ ਨਰਿੰਦਰ ਪਾਲ ਸਿੰਘ ਹੁੰਦਲ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ2025ਵਿਚ ਸ਼ਹੀਦੀ ਦਿਹਾੜਾ ਮਨਾਉਣ ਦਾ ਐਲਾਨ ਕੀਤਾ।
ਪਹਿਲੀ ਅਗਸਤ ਨੂੰ ਕੁਲਵੀਰ ਬਾਵਾ ਬੇਕਰਫੀਲਡਸ ਤੋਂ ਮੈਨੂੰ ਲੈਣ ਲਈ ਵਿਸ਼ੇਸ਼ ਤੌਰ'ਤੇ ਆਏ ਅਤੇ ਫਿਰ ਅਸੀਂ ਜਾਂਦੇ ਹੋਏ ਉੱਘੇ ਟਰਾਂਸਪੋਰਟਰ ਜਸਵੀਰ ਸਿੰਘ ਜੱਸੀ ਬਾਵਾ ਦੇ ਗ੍ਰਹਿ ਗਏ।ਫਿਰ ਮਨੋਹਰ ਬਾਵਾ ਦੇ ਗ੍ਰਹਿ ਟ੍ਰੇਸੀ ਪਹੁੰਚੇ ਜਿੱਥੇ ਸਾਡੀ ਭੈਣ ਨੀਲਮ ਬਾਵਾ ਨੇ ਦੁਪਹਿਰ ਦਾ ਭੋਜਨ ਕਰਵਾਇਆ।ਫਰੀਜ਼ਨੋ ਗਏ ਤਾਂ ਪੁਰਾਣੇ ਮਿੱਤਰ ਹਰਦੇਵ ਸਿੰਘ ਇਆਲੀ ਨੂੰ ਮਿਲੇ।ਚਾਹ ਪੀਤੀ ਪੁਰਾਣੀਆਂ ਵਿਚਾਰਾਂ ਸਾਂਝੀਆਂ ਕੀਤੀਆਂ।ਸ਼ਾਮ ਨੂੰ ਕੁਲਬੀਰ ਬਾਵਾ ਦੇ ਗ੍ਰਹਿ ਬੇਕਰਫੀਲਡਸ ਪਹੁੰਚੇ ਜਿੱਥੇ ਪ੍ਰੀਤਮ ਸਿੰਘ ਢੁੱਡੀਕੇ(ਜੋ ਬਲਦੇਵ ਬਾਵਾ ਦੇ ਅਤੀ ਕਰੀਬੀ ਮਿੱਤਰ ਹਨ)ਨੂੰ ਮਿਲੇ।ਉਹਨਾਂ ਦੇ ਭਰਾਜਗਤਾਰਸਿੰਘਨੰਬਰਦਾਰਪ੍ਰਧਾਨਗੁਰਦੁਆਰਾਕਮੇਟੀਗੁਰੂਅੰਗਦਦੇਵਦਰਬਾਰਦੇ ਪ੍ਰਧਾਨ ਹਨ।
ਇੱਥੋਂ ਦੇ ਤਿੰਨ ਗੁਰਦੁਆਰਾ ਸਾਹਿਬ ਸ਼੍ਰੀਗੁਰੂਅੰਗਦਦਰਬਾਰ,ਸਿੱਖਟੈਂਪਲਅਤੇਦਸ਼ਮੇਸ਼ਦਰਬਾਰਵਿੱਚ ਪੁਸਤਕ ਰਿਲੀਜ਼ ਕੀਤੀ।ਉਪਰੰਤ ਵਿਚਾਰਾਂ ਹੋਈਆਂ।ਉੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਸਾਡੀ ਭਾਣਜੀ ਭੋਲੀ ਦਾਖਾ,ਸ਼ਹਿਣੇ ਤੋਂ ਭਤੀਜੀ ਰਣਜੀਤ ਕੌਰ ਬਾਵਾ ਅਤੇ ਬੇਟੀਪ੍ਰਿਤਪਾਲਕੌਰਉਦਾਸੀ(ਸਪੁੱਤਰੀਕ੍ਰਾਂਤੀਕਾਰੀਕਵੀਸਵ.ਸੰਤਰਾਮਉਦਾਸੀ)ਮਿਲੇ,ਜੋ ਬਹੁਤ ਹੀ ਭਾਵਕ ਮਿਲਣੀ ਸੀ।ਉੱਥੇ ਸਮਾਜਸੇਵੀ ਅਤੇ ਉੱਘੇ ਟਰਾਂਸਪੋਟਰ ਸੁੱਖੀ ਘੁਮਣ ਸਰਪ੍ਰਸਤ ਅੰਤਰਰਾਸ਼ਟਰੀ ਫਾਊਂਡੇਸ਼ਨ ਨਾਲ ਵੀ ਮੁਲਾਕਾਤ ਹੋਈ।ਇਸ ਮੌਕੇ ਬੇਟੀ ਪ੍ਰਿਤਪਾਲ ਕੌਰ ਉਦਾਸੀ ਨੇ ਆਪਣੇ ਪਿਤਾ ਸੰਤ ਰਾਮ ਉਦਾਸੀ ਜੀ ਦਾ ਲਿਖਿਆ ਗੀਤ"ਮਘਦਾ ਰਹੀ ਵੇ ਸੂਰਜਾ,ਕਮੀਆਂ ਦੇ ਵੇਹੜੇ"ਗਾ ਕੇ ਸੁਣਾਇਆ।ਉਥੋਂ5ਅਗਸਤ ਨੂੰ ਅਸੀਂ ਸ਼ਾਮ ਨੂੰ ਇੰਡੀਅਨ ਐਪਲੈਸ ਪਹੁੰਚ ਗਏ ਜਿੱਥੇ ਸਿੱਧ ਮਹੰਤ ਦੇ ਬੇਟੇ ਚਿਰਾਗ ਮਹੰਤ ਉਹਨਾਂ ਨੂੰ ਲੈਣ ਲਈ ਸ਼ਿਕਾਗੋ ਸਾਥੀਆਂ ਸਮੇਤ ਏਅਰਪੋਰਟ ਆਏ।ਇਥੇ ਗੁਰਦੁਆਰਾ ਸਾਹਿਬਅਕਾਲੀਫੂਲਾਸਿੰਘਵਿਖੇ ਗਿਆਨੀ ਭੁਪਿੰਦਰ ਸਿੰਘ ਬੋਪਾਰਾਏ ਵਿਸ਼ੇਸ਼ ਤੌਰ'ਤੇ ਆਏ ਅਤੇ ਪੁਸਤਕ ਰਿਲੀਜ਼ ਕੀਤੀ ਗਈ।ਉਪਰੰਤ ਦੋ ਹੋਰ ਗੁਰਦੁਆਰਾ ਸਾਹਿਬ ਵਿਚ ਪੁਸਤਕ ਰਿਲੀਜ ਕੀਤੀ ਗਈ।ਇੱਥੇ ਲਖਵੀਰ ਜੌਹਲ ਯੂਥ ਨੇਤਾ ਵੱਲੋਂ ਆਪਣੇ ਰੈਸਟੋਰੈਂਟ'ਤੇ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਫਿਰ ਹਾਇਓ ਸਟੇਟ ਜਾ ਕੇ ਟਰੱਸਟੀ ਜਸਮੇਲ ਸਿੱਧੂ ਅਤੇ ਮਹਿਲਾ ਵਿੰਗ ਫਾਊਂਡੇਸ਼ਨ ਯੂ.ਐੱਸ.ਏ.ਪ੍ਰਧਾਨ ਕੁਲਵਿੰਦਰ ਕੌਰ ਸਿੱਧੂ ਅਤੇ ਮਾਤਾ ਮੁਖਤਿਆਰ ਕੌਰ ਨੂੰ ਮਿਲੇ ਅਤੇ ਰਕਬੇ ਪਿੰਡ ਅਤੇ ਭਵਨ ਬਾਰੇ ਵਿਚਾਰਾਂ ਕੀਤੀਆਂ।ਇਸ ਸਮੇਂ ਅਮਰੀਕਾ ਦੇ ਉੱਘੇ ਬਿਜਨਸਮੈਨ ਜੇ.ਪੀ.ਖਹਿਰਾ ਅਤੇ ਦਰਸ਼ਨ ਸਿੰਘ ਧਾਲੀਵਾਲ ਨਾਲ ਵੀ ਮੁਲਾਕਾਤ ਹੋਈ ਅਤੇ ਵਿਚਾਰਾਂ ਹੋਈਆਂ।
ਆਖਰੀ ਪੜਾਅ ਨਿਊਜਰਸੀ ਵਿਖੇ ਗੁਰਮੀਤ ਸਿੰਘ ਗਿੱਲ,ਬਹਾਦਰ ਸਿੰਘ ਸਿੱਧੂ,ਮਨਦੀਪ ਸਿੰਘ ਹਾਂਸ(ਸਭ ਟਰੱਸਟੀ ਰਕਬਾ ਭਵਨ)ਕੋਲ ਰਹੇ,ਜਿੱਥੇ ਤਕਰੀਬਨ ਹਰ ਸਾਲ ਹੀ ਫੇਰੀ ਪੈਂਦੀ ਹੈ।ਇੱਥੇ ਬੁੱਕ ਰਿਲੀਜ ਦੇ ਸਮੁੱਚੇ ਪ੍ਰਬੰਧ ਗੁਰਮੀਤ ਸਿੰਘ ਗਿੱਲ ਵੱਲੋਂ ਕੀਤੇ ਗਏ ਸਨ।ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੁੱਕ ਰਿਲੀਜ਼ ਕੀਤੀ ਗਈ।
ਫਿਰ ਸੰਤ ਪ੍ਰੇਮ ਸਿੰਘ ਸਿੱਖ ਕਲਚਰ ਸੋਸਾਇਟੀ ਨਿਊਯਾਰਕ ਵੱਲੋਂ ਸਮਾਗਮ ਦਾ ਆਯੋਜਨ ਕਰਕੇ ਪੁਸਤਕ ਰਿਲੀਜ਼ ਕੀਤੀ।ਇਸ ਸਮੇਂ ਗੁਰਦੇਵ ਸਿੰਘ ਕੰਗ ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ ਵਿਸ਼ੇਸ਼ ਤੌਰ'ਤੇ ਪਹੁੰਚੇ।ਇੱਥੇ ਸਹਿਯੋਗ ਅਤੇ ਸਰਪ੍ਰਸਤੀ ਦੇਣ ਵਾਲੀਆਂ ਸ਼ਖਸ਼ੀਅਤਾਂ ਵੱਧ ਗਿਣਤੀ ਵਿੱਚ ਸਨ,ਜਿਨ੍ਹਾਂ ਵਿੱਚੋਂ ਅਮਰੀਕਾ ਦੇ ਉਦਯੋਗਪਤੀ ਜੇ.ਪੀ.ਖਹਿਰਾ ਉੱਘੇ ਉਦਯੋਗਪਤੀ,ਦਰਸ਼ਨ ਸਿੰਘ ਧਾਲੀਵਾਲ,ਸੁੱਖੀ ਘੁੰਮਣ,ਮਨੋਹਰ ਬਾਵਾ,ਜਸਪਾਲ ਸਿੰਘ ਰਾਏਕੋਟ,ਪ੍ਰਿਤਪਾਲ ਕੌਰ ਉਦਾਸੀ,ਪ੍ਰੀਤਮ ਸਿੰਘ ਢੁੱਡੀਕੇ,ਭੋਲੀ ਦਾਖਾ,ਹਰਵਿੰਦਰ ਸਿੰਘ ਵਾਲੀਆ ਸਰਪ੍ਰਸਤ ਫਾਊਂਡੇਸ਼ਨ,ਸਿੱਧ ਮਹੰਤ,ਨਿਰਮਲ ਸਿੰਘ ਗਰੇਵਾਲ,ਮੇਜਰ ਸਿੰਘ ਢਿੱਲੋ,ਪਰਮਿੰਦਰ ਸਿੰਘ ਦਿਓਲ,ਹਰਦੀਪ ਸਿੰਘ ਗੋਲਡੀ,ਫੁੰਮਣ ਸਿੰਘ,ਤਲਵਿੰਦਰ ਸਿੰਘ ਘੁਮਾਣ,ਰਾਜਭਿੰਦਰ ਸਿੰਘ ਬਦੇਸ਼ਾਂ,ਅਮਰ ਸਿੰਘ ਗੁਲਸ਼ਨ,ਅਮਰੀਕ ਸਿੰਘ ਪਹੇਵਾ,ਦਰਸ਼ਨ ਸਿੰਘ,ਜੱਸੀ ਬੰਗਾ ਮੌਜੂਦ ਸਨ ਜਿਨਾਂ ਪੁਸਤਕ ਰਿਲੀਜ਼ ਲਈ ਵਿਸ਼ੇਸ਼ ਪ੍ਰਬੰਧ ਕੀਤੇ।
ਉਪਰੋਕਤ ਪ੍ਰੋਗਰਾਮ ਪੁਸਤਕ ਨਾਲ ਸੰਬੰਧਿਤ ਰਹੇ ਜਦਕਿ ਪੁਸਤਕ ਦੀ ਮੰਗ ਬਹੁਤ ਸੀ।ਮੈਂ100ਪੁਸਤਕਾਂ ਕੋਰੀਅਰ ਕਰ ਰਿਹਾ ਹਾਂ।
ਵੱਖ-ਵੱਖ ਸ਼ਹਿਰਾਂ ਵਿੱਚ ਜੋ ਕੁਝ ਦੇਖਿਆ ਉਹ ਵੀ ਸਾਂਝਾ ਕਰਨਾ ਚਾਹੁੰਦਾ ਹਾਂ।ਮੈਂ ਕਈ ਸਾਲਾਂ ਬਾਅਦ ਸੈਕਰਾਮੈਂਟੋ ਤੋਂ ਬੇਕਰਫੀਲਡਸ ਕਾਰ ਰਾਹੀਂ ਆਇਆ ਤਾਂ ਦੇਖਿਆ ਪੰਜਾਬੀ ਕਿਸਾਨਾਂ ਨੇ ਫਰੂਟ ਅਤੇ ਸਬਜ਼ੀਆਂ ਪੈਦਾ ਕਰਕੇ ਆਪਣੀ ਮਿਹਨਤ ਅਤੇ ਕਾਬਲੀਅਤ ਦਾ ਲੋਹਾ ਮਨਵਾਇਆ ਹੋਇਆ ਸੀ ਜੋ ਸਾਡਾ ਸਿਰ ਉੱਚਾ ਕਰਦਾ ਹੈ।ਪਾਲ ਸਹੋਤਾ ਦੀ ਖੇਤੀ ਸਰਾਹਣਾਯੋਗ ਹੈ।ਦੇਖਿਆ ਜਾਨਵਰਾਂ ਦੀ ਬੋਲੀ ਦੁਨੀਆਂ ਵਿੱਚ ਇੱਕੋ ਜਿਹੀ ਲੱਗਦੀ ਹੈ ਪਰ ਬੰਦੇ ਬੋਲੀ ਬਦਲ ਲੈਂਦੇ ਹਨ।ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਦਾ ਜਾਨਵਰਾਂ ਨਾਲ ਰਿਸ਼ਤਾ ਉਹਨਾਂ ਦੇ ਕੁਦਰਤ ਨਾਲ ਸਨੇਹ ਹੋਣ ਦੀ ਹਾਮੀ ਭਰਦਾ ਹੈ।
ਤੁਸੀਂ ਦੇਖੋ ਕੈਸਾ ਦੇਸ਼ ਹੈ ਅਮਰੀਕਾ ਜਿੱਥੇ1000ਡਾਲਰ ਤੱਕ ਦੀ ਸ਼ਰੇਆਮ ਚੋਰੀ ਕਰਨ ਵਾਲੇ ਨੂੰ ਕੈਲੀਫੋਰਨੀਆ ਵਿੱਚ ਕੁਝ ਵੀ ਨਹੀਂ ਕਿਹਾ ਜਾਂਦਾ।ਪੁਲਿਸ ਕੋਈ ਰਿਪੋਰਟ ਦਰਜ ਨਹੀਂ ਕਰਦੀ।ਪਤਾ ਲੱਗਾ ਕਿ ਕੈਨੇਡਾ ਵਿੱਚ ਕਾਰਾਂ ਚੋਰੀ ਕਰਨ ਵਾਲਿਆਂ ਨੂੰ ਵੀ ਸਰਕਾਰ ਨੇ ਸਹੂਲਤ ਦਿੰਦੇ ਹੋਏ ਕਿਹਾ ਕਿ ਚੋਰ ਕਾਰ ਦੀ ਭੰਨ-ਤੋੜ ਨਾ ਕਰਨ ਇਸ ਲਈ ਚਾਬੀ ਬਾਹਰ ਟੰਗ ਦਿਆ ਕਰੋ।ਦੇਖਿਆ ਅਤੇ ਸੁਣਿਆ ਹੈ ਕਿ ਹਰ ਪੰਜਾਬੀ ਸੰਘਰਸ਼ ਦੀਆਂ ਪੌੜੀਆਂ ਚੜਕੇ ਮੰਜ਼ਿਲ ਤੇ ਪਹੁੰਚਿਆ ਹੈ ਅਤੇ ਹਰ ਪੰਜਾਬੀ ਦੇ ਦਿਲ ਅੰਦਰ ਪੰਜਾਬ,ਪੰਜਾਬੀ,ਪੰਜਾਬੀਅਤ,ਗੁਰੂਆਂ ਦੇ ਦਿਹਾੜੇ ਮਨਾਉਣਾ,ਸ਼ਹੀਦਾਂ ਨੂੰ ਯਾਦ ਕਰਨਾ,ਸੱਭਿਆਚਾਰ,ਸਪੋਰਟਸ,ਸਿੱਖਿਆ ਦੇ ਖੇਤਰ ਵਿੱਚ ਭਰਵਾਂ ਯੋਗਦਾਨ ਪਾਉਣਾ ਉਹਨਾਂ ਦੇ ਸੁਭਾਅ ਵਿੱਚ ਹੈ।
ਮੈਂ ਦੇਖਿਆ ਗੋਰੇ ਲੋਕ ਪੁਸਤਕਾਂ ਪੜ੍ਹਦੇ ਹਨ ਅਤੇ ਅਸੀਂ ਮੋਬਾਇਲ ਨਾਲ ਖੇਡਦੇ ਹਾਂ ਅਤੇ ਗੱਪਾਂ ਚੁਗਲੀਆਂ ਵੀ ਸਾਡੇ ਜੀਵਨ ਦਾ ਅੰਗ ਹੈ।ਦੇਖਿਆ ਲਖਬੀਰ ਜੌਹਲ ਦੇ ਰੈਸਟੋਰੈਂਟ'ਤੇ ਹਰਵਿੰਦਰ ਵਾਲੀਆ ਦੀ ਬਿਜਲੀ ਤੇ ਚੱਲਣ ਵਾਲੀ ਕਾਰ ਵੀ ਇੰਡੀਅਨ ਐਪਲੈਸ ਵਿਖੇ ਭੰਗੜਾ ਪਾ ਰਹੀ ਸੀ।ਉਸ ਦਾ ਇਕੱਲਾ ਇਕੱਲਾ ਪਾਰਟ ਵੱਖ-ਵੱਖ ਤਰ੍ਹਾਂ ਹਿੱਲ ਰਿਹਾ ਸੀ ਅਤੇ ਪੰਜਾਬੀ ਭੰਗੜਾ ਪਾ ਰਹੇ ਸਨ।
ਵਿਲੱਖਣ ਦੇਖਿਆ ਬਿਨਾਂ ਮਾਲਕ ਤੋਂ ਵੀ ਤਲਵਿੰਦਰ ਘੁਮਾਣ ਦੇ ਫਾਰਮ'ਤੇ ਸਬਜ਼ੀਆਂ,ਫਰੂਟ ਵਿਕਦੀਆਂ ਹਨ।ਲੋਕ ਆਪਣੇ ਆਪ ਡਾਲਰ ਰੱਖ ਕੇ ਸਬਜ਼ੀ,ਫਰੂਟ ਲੈ ਜਾਂਦੇ ਹਨ।ਇਸ ਤਰ੍ਹਾਂ ਲੱਗਦਾ ਹੈ ਕਿ ਬਾਬਾ ਨਾਨਕ ਇੱਥੇ ਨਹੀਂ ਉੱਥੇ ਆਇਆ।ਉਹਨਾਂ ਦੀ ਸੱਚਾਈ,ਸਪਸ਼ਟਤਾ,ਸਾਦਗੀ ਸਾਡੇ ਨਾਲੋਂ ਵੱਖਰੇ ਵਾਤਾਵਰਨ'ਚ ਰਹਿਣ ਦੀ ਪਰੋੜਤਾ ਕਰਦੀ ਹੈ।ਦੇਖਿਆ ਗਿਆ ਜੇਕਰ ਕਿਸੇ ਨੂੰ ਵੀ ਕੋਈ ਵੀ ਕੰਮ ਕੋਈ ਦੋਸਤ ਕਹੇ ਤਾਂ ਉਹ ਦਿਲੋਂ ਕਰਦੇ ਹਨ ਸਾਡੇ ਵਾਂਗੂ ਬਹਾਨਾ ਨਹੀਂ ਮਾਰਦੇ।ਆਮ ਕਿਹਾ ਜਾਂਦਾ ਹੈ ਕਿ ਕੁੱਤਾ ਕੁੱਤੇ ਦਾ ਵੈਰੀ ਕਹਾਵਤ ਹੈ।ਉੱਥੇ ਦੇਖਿਆ ਗਵਾਂਢੀਆਂ ਦਾ ਕੁੱਤਾ ਤੁਹਾਡੇ ਕੁੱਤੇ ਨੂੰ ਪਿਆਰ ਨਾਲ ਮਿਲਦਾ ਹੈ,ਜੋ ਸਾਡੀ ਕਹਾਵਤ ਨੂੰ ਝੂਠਾ ਸਾਬਤ ਕਰਦਾ ਹੈ।
ਅਖੀਰ ਵਿੱਚ ਮੈਂ ਆਪਣੇ ਟਰੱਸਟੀ ਵੀਰ ਗੁਰਮੀਤ ਸਿੰਘ ਗਿੱਲ,ਬਹਾਦਰ ਸਿੰਘ ਸਿੱਧੂ,ਮਨਦੀਪ ਸਿੰਘ ਹਾਂਸ,ਸਿੱਧ ਮਹੰਤ,ਜਸਮੇਲ ਸਿੰਘ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕਰਦਾ ਹਾਂ ਅਤੇ ਗੁਰਮੀਤ ਸਿੰਘ ਗਿੱਲ ਵਰਗੇ ਦੋਸਤਾਂ ਦਾ ਪਿਆਰ ਨਿੱਘ ਵਾਰ-ਵਾਰ ਅਮਰੀਕਾ ਦੀ ਧਰਤੀ'ਤੇ ਆਉਣ ਲਈ ਪ੍ਰੇਰਦਾ ਹੈ ਜਿੰਨ੍ਹਾਂ ਮੇਰਾ ਐਲ ਫਿਟਨਿਸ ਜਿੰਮ ਦਾ ਸੱਤ ਦਿਨ ਦਾ ਜਿੰਮ ਪਰਮਿਟ ਵੀ ਲੈ ਲਿਆ ਜਿੱਥੇ800ਲੋਕ ਇੱਕੋ ਸਮੇਂ ਕਸਰਤ ਕਰ ਸਕਦੇ ਹਨ।ਅਖੀਰਲੇ ਦਿਨ ਅਜਿਹਾ ਚੱਕਰ ਆਇਆ ਜਦੋਂ ਗੁਰਮੀਤ ਨਾਲ ਬੈਠੇ ਪਰੌਂਠਾ ਛੱਕ ਰਹੇ ਸੀ ਤਾਂ ਸੁਨੀਲ ਬਜਾਜ ਜੋ ਮੇਰੀ ਤਿਆਰੀ ਕਰਵਾਉਣ ਆਇਆ ਸੀ,ਉਹ ਵੀ ਹੈਰਾਨ ਸੀ।ਜਲਦੀ ਗੁਜਰਾਤੀ ਡਾਕਟਰ ਪਟੇਲ ਕੋਲ ਲੈ ਗਏ ਅਤੇ ਦਵਾਈ ਲੈਣ'ਤੇ ਕੁਝ ਰਾਹਤ ਮਿਲਣ'ਤੇ ਸੁੱਖ ਦਾ ਸਾਹ ਆਇਆ।ਉਸ ਸਮੇਂ ਅਸ਼ਵਨੀ ਬਾਵਾ ਤੋਂ ਕਰਵਾਈ ਮੈਡੀਕਲ ਇਨਸ਼ੋਰੈਂਸ ਦੀ ਵੀ ਯਾਦ ਆ ਗਈ ਕਿ ਸ਼ਾਇਦ ਕੰਮ ਆ ਜਾਵੇ ਅਤੇ ਦੋਸਤਾਂ'ਤੇ ਇਲਾਜ ਦਾ ਬੋਝ ਨਾ ਪਏ।
ਪ੍ਰਵਾਸੀ ਪੰਜਾਬੀਆਂ ਨੂੰ ਮੈਂ"ਬਾਬਾ ਬੰਦਾ ਸਿੰਘ ਬਹਾਦਰ ਭਵਨ"ਆਉਣ ਦਾ ਹਾਰਦਿਕ ਸੱਦਾ ਦਿੰਦਾ ਹਾਂ।ਅਗਲੇ ਵਰ੍ਹੇ ਫਿਰ ਮਿਲਣ ਦੇ ਵਾਅਦੇ ਨਾਲ ਦੋਸਤਾਂ-ਮਿੱਤਰਾਂ,ਰਿਸ਼ਤੇਦਾਰਾਂ,ਸਾਕ ਸਬੰਧੀਆਂ ਨਾਲ ਬਿਤਾਏ ਪਲ ਅਤੇ ਅਨਮੋਲ ਯਾਦਾਂ ਦਿਲ ਵਿਚ ਸੰਝੋਂਉਂਦਾ21ਅਗਸਤ ਨੂੰ ਵਾਪਸ ਪੰਜਾਬ ਆ ਗਿਆ।ਮੈਂ ਸਭਨਾਂ ਦਾ ਹੀ ਦਿਲ ਦੀਆਂ ਗਹਿਰਾਈਆਂ'ਚੋਂ ਧੰਨਵਾਦ ਕਰਦਾ ਹਾਂ ਜਿਹਨਾਂ ਪੁਸਤਕ ਰਿਲੀਜ ਲਈ ਸਹਿਯੋਗ,ਸਮਾਂ,ਸਰਪ੍ਰਤਸੀ ਅਤੇ ਸਮਰਪਣ ਦਿੱਤਾ ਅਤੇ ਉਨ੍ਹਾਂ ਵੱਲੋਂ ਦਿੱਤੇ ਮੋਹ-ਪਿਆਰ ਦੇ ਨਿੱਘ ਨੂੰ ਕਦੇ ਨਹੀ ਭੁਲਾ ਸਕਦਾ।
ਕ੍ਰਿਸ਼ਨ ਕੁਮਾਰ ਬਾਵਾ
ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ
ਮੋਬਾਇਲ- 98159-09211
krishna-kumar-bawa-s-visit-to-america
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)