29 ਸਤੰਬਰ ਨੂੰ ਨਵ-ਦੁਰਗਾ ਮੰਦਰ ਵਿਖੇ ਹੋਵੇਗਾ ਸੂਬਾ ਪੱਧਰੀ ਸਮਾਗਮ- ਸਭ ਤਿਆਰੀਆਂ ਮੁਕੰਮਲ- ਪੁਰੀਸ਼ ਸਿੰਗਲਾ
ਪ੍ਰਸਿੱਧ ਲੇਖਕ ਐੱਚ.ਐੱਸ.ਬੇਦੀ ਵੀ ਵਿਸ਼ੇਸ਼ ਤੌਰ'ਤੇ ਹਾਜ਼ਰ ਹੋਣਗੇ
"ਓਮ ਜੈ ਜਗਦੀਸ਼ ਹਰੇ, ਸੁਆਮੀ ਜੈ ਜਗਦੀਸ਼ ਹਰੇ" ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਨੇ ਤਿੰਨ ਪੁਸਤਕਾਂ ਭਾਗਿਆਵਤੀ, ਬਾਤ-ਚੀਤ ਅਤੇ ਸਿੱਖ ਰਾਜ ਦੀ ਵਿਥਿਆ ਰਾਹੀਂ ਸਮਾਜ ਨੂੰ ਸੱਭਿਆਚਾਰ, ਸੰਸਕ੍ਰਿਤੀ ਅਤੇ ਇਤਿਹਾਸ ਦੀ ਵਡਮੁਲੀ ਦੇਣ ਦਿੱਤੀ। ਇਹ ਜਾਣਕਾਰੀ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ ਦੇ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੋਸਾਇਟੀ ਦੇ ਪੰਜਾਬ ਦੇ ਸਰਪ੍ਰਸਤ ਸਤੀਸ਼ ਮਲਹੋਤਰਾ, ਸੋਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ, ਸੁਸਾਇਟੀ ਦੇ ਕਨਵੀਨਰ ਨਵਦੀਪ ਨਵੀ, ਵਾਈਸ ਪ੍ਰਧਾਨ ਸੁਨੀਲ ਮੈਣੀ, ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਸਿੰਮੀ ਕਵਾਤਰਾ, ਜਿਲ੍ਹੇ ਦੇ ਪ੍ਰਧਾਨ ਸੰਜੇ ਸ਼ਰਮਾ, ਪ੍ਰਚਾਰ ਸਕੱਤਰ ਗੁਲਸ਼ਨ ਬਾਵਾ, ਹਰਜਿੰਦਰ ਸਿੰਘ, ਜਨਰਲ ਸਕੱਤਰ ਮਹਿਲਾ ਵਿੰਗ ਮੋਨੀਕਾ ਨੇ ਸਾਂਝੀ ਕੀਤੀ। ਇਸ ਸਮੇਂ ਉਪਰੋਕਤ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜੀਵਨ ਦੇਸ਼ ਭਗਤੀ, ਸਾਦਗੀ, ਸਵੱਛਤਾ ਵਾਲਾ ਸੀ। ਉਹਨਾਂ ਨੇ ਸੁਤੰਤਰਤਾ ਸੰਗਰਾਮੀ ਦੇ ਤੌਰ 'ਤੇ ਆਜ਼ਾਦੀ ਲਈ ਵੱਡਾ ਸੰਘਰਸ਼ ਕੀਤਾ। ਉਹਨਾਂ ਦੇ ਦਿੱਤੇ ਭਾਸ਼ਣ ਦੀ ਇੰਗਲੈਂਡ ਵਿੱਚ ਗੂੰਜ ਪੈਂਦੀ ਸੀ। ਉਹਨਾਂ ਨੇ ਕਪੂਰਥਲਾ ਦੇ ਰਾਜੇ ਨੂੰ ਧਰਮ ਪਰਿਵਰਤਨ ਤੋਂ ਰੋਕਿਆ ਅਤੇ ਉਸ ਨੂੰ ਆਪਣੇ ਧਰਮ ਵਿੱਚ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਪੁਰੀਸ਼ ਸਿੰਗਲਾ ਨੇ ਦੱਸਿਆ ਕਿ 29 ਸਤੰਬਰ ਨੂੰ 11 ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕਰਾਂਗੇ। ਇਸ ਮੌਕੇ ਲੀਜ਼ਾ ਡਾਵਰ ਭਜਨਾਂ ਰਾਹੀਂ ਪ੍ਰਭੂ ਭਗਤੀ ਦਾ ਗੁਣਗਾਨ ਕਰਨਗੇ ਅਤੇ ਆਰਤੀ ਦਾ ਗਾਇਨ ਕਰਨਗੇ। ਉਹਨਾਂ ਕਿਹਾ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮਾਗਮ ਵਿਚ ਪ੍ਰਸਿੱਧ ਲੇਖਕ ਐੱਚ.ਐੱਸ. ਬੇਦੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਣਗੇ ਜਦਕਿ ਸਿਆਸੀ, ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਸ਼ਮੂਲੀਅਤ ਕਰਨਗੀਆਂ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)