ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਦੋਰਾਹਾ ਦੇ ਪਿੰਡ ਚਣਕੋਈਆਂ ਕਲਾਂ ਵਿਖੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸਾਂਸਦ ਬਿੱਟੂ ਨੇ ਕਿਹਾ ਕਿ ਕੁਰਬਾਨੀਆਂ ਦੇਣ ਵਾਲੇ ਪੰਜਾਬੀਆਂ ਦਾ ਫੌਜ ਚ ਕੋਟਾ ਵਧਾਉਣਾ ਚਾਹੀਦਾ ਹੈ। ਸੰਨ 1980 ਦੀ ਤਰ੍ਹਾਂ ਪੰਜਾਬੀਆਂ ਦੀ ਫੌਜ ਚ ਭਰਤੀ ਹੋਵੇ। ਇਹ ਮੁੱਦਾ ਲੋਕ ਸਭਾ ਸ਼ੈਸ਼ਨ ਚ ਉਠਾਉਣ ਦੀ ਗੱਲ ਆਖੀ ਗਈ। ਬਿੱਟੂ ਨੇ ਅੱਤਵਾਦੀ ਹਮਲਿਆਂ ਨੂੰ ਪਾਕਿਸਤਾਨ ਦੀ ਸਾਜ਼ਿਸ਼ ਕਰਾਰ ਦਿੱਤਾ ਅਤੇ ਦੇਸ਼ ਦੇ ਦੁਸ਼ਮਣ ਪਾਕਿਸਤਾਨ ਨੂੰ ਲਾਹਨਤਾਂ ਵੀ ਪਾਈਆਂ। - ਜੰਮੂ ਕਸ਼ਮੀਰ ਦੇ ਰਾਜੌਰੀ ਪੁੰਛ ਇਲਾਕੇ ਚ 20 ਅਪ੍ਰੈਲ ਨੂੰ ਅੱਤਵਾਦੀ ਹਮਲੇ ਚ ਦੋਰਾਹਾ ਦੇ ਪਿੰਡ ਚਣਕੋਈਆ ਕਲਾਂ ਦਾ ਵਸਨੀਕ ਮਨਦੀਪ ਸਿੰਘ ਸ਼ਹੀਦ ਹੋ ਗਿਆ ਸੀ। ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਪੁੱਜੇ। ਬਿੱਟੂ ਨੇ ਪਰਿਵਾਰ ਨਾਲ ਹੌਲਦਾਰ ਮਨਦੀਪ ਸਿੰਘ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਸ਼ਹਾਦਤ ਨੂੰ ਨਮਨ ਕੀਤਾ। ਸਾਂਸਦ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਅਕਸਰ ਅਜਿਹੇ ਹਮਲੇ ਕੀਤੇ ਜਾਂਦੇ ਹਨ। ਜਿਸਦਾ ਖਾਮਿਆਜਾ ਬਾਰਡਰ ਨਾਲ ਲੱਗਦੇ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਭੁਗਤਣਾ ਪੈਂਦਾ ਹੈ। ਉਹਨਾਂ ਕਿਹਾ ਕਿ ਪੰਜਾਬੀ ਕਦੇ ਕੁਰਬਾਨੀਆਂ ਤੋਂ ਪਿੱਛੇ ਨਹੀਂ ਹਟੇ। ਪ੍ਰੰਤੂ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬੀਆਂ ਦਾ ਫੌਜ ਚ ਕੋਟਾ ਵਧਾਇਆ ਜਾਵੇ। ਸੰਨ 1980 ਦੀ ਤਰ੍ਹਾਂ ਪੰਜਾਬੀਆਂ ਦੀ ਫੌਜ ਚ ਭਰਤੀ ਹੋਵੇ। ਉਸ ਇਸ ਮਸਲੇ ਨੂੰ ਲੈ ਕੇ ਲੋਕ ਸਭਾ ਅੰਦਰ ਵੀ ਆਵਾਜ਼ ਚੁੱਕਣਗੇ। ਬਿੱਟੂ ਨੇ ਕਿਹਾ ਕਿ ਉਹ ਨਿੱਜੀ ਤੌਰ -ਤੇ ਫਤਹਿਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਨਾਲ ਗੱਲਬਾਤ ਕਰਕੇ ਸ਼ਹੀਦ ਮਨਦੀਪ ਸਿੰਘ ਦੀ ਯਾਦਗਾਰ ਬਣਾਉਣਗੇ। ਜਿੱਥੇ ਹਰ ਸਾਲ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।
punjab-politics-government-news6
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)