ਪੰਜਾਬ ਦੇ ਵੱਕਾਰੀ ਸਤਲੁਜ ਕਲੱਬ ਲੁਧਿਆਣਾ ਦੇ ਖੇਡ ਸਕੱਤਰ ਦੇ ਅਹੁਦੇ ਲਈ ਹੋਣ ਵਾਲੀ ਚੋਣ ਹਰ ਕਿਸੇ ਲਈ ਚਰਚਾ ਦਾ ਕੇਂਦਰ ਬਣ ਗਈ ਹੈ ਕਿਉਂਕਿ ਇਸ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਉਮੀਦਵਾਰ ਵਿਚਕਾਰ ਸਿੱਧਾ ਮੁਕਾਬਲਾ ਹੈ। ਉੱਦਮੀ ਅਤੇ ਪਸ਼ੂ ਚਿਕਿਤਸਕ ਡਾਕਟਰ ਸੁਲਭਾ ਜਿੰਦਲ ਖੇਡ ਸਕੱਤਰ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ। ਉਹ ਇਕਲੌਤੀ ਮਹਿਲਾ ਦਾਅਵੇਦਾਰ ਹਨ ਜੋ ਚੋਣ ਮੈਦਾਨ ਵਿਚ ਬਾਕੀ ਹਨ। ਇਕ ਹੋਰ ਮਹਿਲਾ ਦਾਅਵੇਦਾਰ ਨੀਲਮ ਸੱਗੜ ਪਹਿਲਾਂ ਹੀ ਕਲੱਬ ਦੀ ਕਾਰਜਕਾਰਨੀ ਮੈਂਬਰ ਵਜੋਂ ਬਿਨਾਂ ਮੁਕਾਬਲਾ ਚੁਣੀ ਜਾ ਚੁੱਕੀ ਹਨ। ਖੇਡ ਸਕੱਤਰ ਦਾ ਅਹੁਦਾ ਅਹਿਮ ਅਹੁਦਾ ਮੰਨਿਆ ਜਾਂਦਾ ਹੈ ਕਿਉਂਕਿ ਕਲੱਬ ਕੰਪਲੈਕਸ ਵਿੱਚ ਸਵਿਮਿੰਗ ਪੂਲ, ਜਿੰਮ, ਲਾਅਨ ਟੈਨਿਸ, ਸਕੁਐਸ਼, ਬਿਲੀਅਰਡ ਅਤੇ ਟੇਬਲ ਟੈਨਿਸ ਦੀਆਂ ਸਹੂਲਤਾਂ ਮੌਜੂਦ ਹਨ। ਕਲੱਬ ਦੀ ਪ੍ਰਸਿੱਧ ਮੈਂਬਰ ਅਤੇ ਰਾਸ਼ਟਰੀ ਪੱਧਰ ਦੀ ਤੈਰਾਕ ਡਾ: ਸੁਲਭਾ ਜਿੰਦਲ ਨੇ ਕਿਹਾ, -ਖੇਡ ਸਕੱਤਰ ਦੇ ਅਹੁਦੇ ਲਈ ਚੋਣ ਲੜਨਾ ਮੇਰੇ ਲਈ ਇੱਕ ਵੱਡੀ ਚੁਣੌਤੀ ਹੈ ਅਤੇ ਮੈਨੂੰ ਯਕੀਨ ਹੈ ਕਿ ਮੈਂ ਜੇਤੂ ਬਣਾਂਗੀ।- ਕਲੱਬ ਦੇ ਕੁੱਲ 3,000 ਮੈਂਬਰਾਂ ਵਿੱਚੋਂ 300 ਤੋਂ ਵੱਧ ਔਰਤਾਂ ਮੈਂਬਰ ਹਨ। ਉਨ੍ਹਾਂ ਨੂੰ ਪੁਰਸ਼ ਮੈਂਬਰਾਂ ਤੋਂ ਇਲਾਵਾ ਵੱਧ ਤੋਂ ਵੱਧ ਮਹਿਲਾ ਮੈਂਬਰਾਂ ਦਾ ਸਮਰਥਨ ਮਿਲ ਰਿਹਾ ਹੈ। ਇਹ ਸ਼ਾਇਦ ਪਹਿਲੀ ਵਾਰ ਹੈ ਕਿ ਖੇਡ ਸਕੱਤਰ ਦੇ ਅਹੁਦੇ ਲਈ ਕੋਈ ਮਹਿਲਾ ਉਮੀਦਵਾਰ ਮੈਦਾਨ ਵਿੱਚ ਹੈ। ਸੰਦੀਪ ਜਲੋਟਾ, ਜੋ ਪਿਛਲੇ ਸਾਲਾਂ ਦੌਰਾਨ ਕਲੱਬ ਵਿੱਚ ਵੱਖ-ਵੱਖ ਅਹੁਦਿਆਂ -ਤੇ ਰਹਿ ਚੁੱਕੇ ਹਨ, ਨੇ ਡਾ: ਸੁਲਭਾ ਜਿੰਦਲ ਨੂੰ ਇੱਕ ਸ਼ਾਨਦਾਰ ਪੇਸ਼ੇਵਰ, ਉਦਯੋਗਪਤੀ ਅਤੇ ਖਿਡਾਰੀ ਦੱਸਿਆ। ਉਨ੍ਹਾਂ ਕਿਹਾ ਕਿ ਕਲੱਬ ਦੇ ਮੈਂਬਰਾਂ ਨੂੰ ਡਾ: ਸੁਲਭਾ ਦੇ ਲੀਡਰਸ਼ਿਪ ਗੁਣਾਂ -ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਮੌਜੂਦਾ ਖੇਡ ਸਹੂਲਤਾਂ ਵਿੱਚ ਬਹੁਤ ਸੁਧਾਰ ਲਿਆਉਣਗੇ ਜੋ ਪਿਛਲੇ ਕੁਝ ਸਾਲਾਂ ਤੋਂ ਨਜ਼ਰਅੰਦਾਜ਼ ਕੀਤੀਆਂ ਗਈਆਂ ਹਨ। ਕਲੱਬ ਦੀ ਇੱਕ ਹੋਰ ਮੈਂਬਰ ਸਾਕਸ਼ੀ ਅਰੋੜਾ ਨੇ ਦੱਸਿਆ ਕਿ ਲੁਧਿਆਣਾ ਦੇ ਉੱਘੇ ਨਾਗਰਿਕਾਂ ਜਿਵੇਂ ਕਿ ਕਮਲ ਓਸਵਾਲ (ਨਾਹਰ ਗਰੁੱਪ ਆਫ ਇੰਡਸਟਰੀਜ਼ ਦੇ ਮੈਨੇਜਿੰਗ ਡਾਇਰੈਕਟਰ) ਅਤੇ ਓਂਕਾਰ ਪਾਹਵਾ (ਏਵਨ ਸਾਈਕਲਜ਼ ਦੇ ਚੇਅਰਮੈਨ) ਨੇ ਡਾ. ਸੁਲਭਾ ਦੀ ਉਮੀਦਵਾਰੀ ਨੂੰ ਪ੍ਰਸਤਾਵਿਤ ਅਤੇ ਸਮਰਥਨ ਦੇ ਕੇ ਆਪਣਾ ਪੂਰਾ ਭਰੋਸਾ ਦਿਖਾਇਆ ਹੈ। ਇਸ ਤਰ੍ਹਾਂ, ਸਾਰਿਆਂ ਨੂੰ ਯਕੀਨ ਹੈ ਕਿ ਡਾ. ਸੁਲਭਾ, ਜੇਕਰ ਚੁਣੀ ਜਾਂਦੀ ਹੈ, ਤਾਂ ਕਲੱਬ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਲਬਧ ਖੇਡ ਸਹੂਲਤਾਂ ਨੂੰ ਯਕੀਨੀ ਤੌਰ -ਤੇ ਅਪਗ੍ਰੇਡ ਕਰਨਗੇ। ਇਸੇ ਤਰਜ਼ -ਤੇ ਕਈ ਹੋਰ ਕਲੱਬ ਮੈਂਬਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। 24 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।
politics-crime-education-news-punjab
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)