politics-crime-education-news-punjab

ਕੁੱਲ ਹਿੰਦ ਕਿਸਾਨ ਸਭਾ ਵੱਲੋਂ 26 ਨਵੰਬਰ ਨੂੰ ਗਵਰਨਰ ਭਵਨ ਵੱਲ ਮਾਰਚ ਵਿੱਚ ਹਜਾਰਾਂ ਕਿਸਾਨ ਹੋਣਗੇ ਸ਼ਾਮਲ - ਨਿਹਾਲਗੜ/ਸਾਂਭਰ

Nov19,2022 | ANUPAM |

ਕੁੱਲ ਹਿੰਦ ਕਿਸਾਨ ਸਭਾ ਵੱਲੋਂ 26 ਨਵੰਬਰ ਨੂੰ ਗਵਰਨਰ ਭਵਨ ਵੱਲ ਮਾਰਚ ਵਿੱਚ ਹਜਾਰਾਂ ਕਿਸਾਨ ਹੋਣਗੇ ਸ਼ਾਮਲ - ਨਿਹਾਲਗੜ/ਸਾਂਭਰ ਕੁੱਲ ਹਿੰਦ ਕਿਸਾਨ ਸਭਾ ( ਅਜੈ ਭਵਨ) ਦੀ ਸੂਬਾ ਕਮੇਟੀ ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਭੁੂਪਿੰਦਰ ਸਿੰਘ ਸਾਂਭਰ ਦੀ ਪ੍ਧਾਨਗੀ ਹੇਠ ਹੋਈ ! ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਨੇ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਵੱਲੋਂ ਕੀਤੇ ਜਾਣ ਵਾਲੇ ਮੁੱਖ ਕੰਮਾਂ ਦੀ ਜਾਣਕਾਰੀ ਦਿੱਤੀ ! ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਅੰਦੋਲਨ ਦੇ ਦੋ ਸਾਲ ਮਕੁੰਮਲ ਹੋਣ ਤੇ 26 ਨਵੰਬਰ ਨੂੰ ਗਵਰਨਰਾਂ ਨੂੰ ਕਿਸਾਨਾਂ ਨਾਲ ਸਬੰਧਤ ਮੰਗਾਂ ਐਮ.ਐਸ.ਪੀ ਤੇ ਖਰੀਦ ਗਰੰਟੀ ਕਨੂੰਨ ਬਣਾਉਣ, ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਦੋਸੀ਼ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸਰਾ ਟੈਨੀ ਦੀ ਵਜਾਰਤ ਵਿੱਚੋਂ ਬਰਖਾਸਤੀ ਅਤੇ ਗਿ੍ਫਤਾਰੀ,ਅੰਦੋਲਨ ਨਾਲ ਸਬੰਧਤ ਮਕੁੱਦਮੇ ਵਾਪਿਸ ਨਾ ਲੈਣ ਬਾਰੇ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਸਮਾਪਿਤ ਕਰਨ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਇਸ ਦਿਨ ਪੰਜਾਬ ਦੇ ਗਵਰਨਰ ਭਵਨ ਵੱਲ ਮਾਰਚ ਕਰਕੇ ਮੰਗ ਪੱਤਰ ਦੇਣ ਬਾਰੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਤੈਅ ਕੀਤੇ ਪਰੋਗਰਾਮ ਬਾਰੇ ਜਾਣਕਾਰੀ ਦਿੱਤੀ। ਪੰਜਾਬ ਨਾਲ ਸਬੰਧਤ ਮੰਗਾਂ, ਦਰਿਆਈ ਪਾਣੀਆਂ ਤੇ ਪੰਜਾਬ ਦੇ ਅਧਿਕਾਰਾਂ ਬਾਰੇ ਗਵਰਨਰ ਦੀ ਦਖਲ ਅੰਦਾਜੀ ਰਾਂਹੀ ਪੰਜਾਬ ਦੇ ਜਮਹੂਰੀ ਹੱਕ , ਯੂਨੀਵਰਿਸਟੀਆਂ ਦੇ ਉੱਪ ਕੁਲਪਤੀਆਂ ਦੇ ਮਾਮਲੇ ਵਿੱਚ ਦਖਲ ਅੰਦਾਜੀ ਅਤੇ ਹੋਰ ਪੰਜਾਬ ਨਾਲ ਸਬੰਧਿਤ ਮੰਗਾਂ ਬਾਰੇ ਮੰਗ ਪੱਤਰ ਦਿੱਤਾ ਜਾਵੇਗਾ! ਜਥੇਬੰਦੀ ਨੇ ਅੱਜ ਦੀ ਮੀਟਿੰਗ ਵਿੱਚ ਮਹੱਤਵਪੂਰਣ ਫੈਸਲਾ ਲੈਂਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਜਿਲਿਆਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਵੱਖ ਵੱਖ ਸਾਧਨਾਂ ਰਾਹੀਂ ਚੰਡੀਗੜ੍ਹ ਨੂੰ ਵਹੀਰਾਂ ਘੱਤਣਗੇ!ਮੀਟਿੰਗ ਵਿੱਚ ਬਲਕਰਨ ਸਿੰਘ ਬਰਾੜ ਬਠਿੰਡਾ, ਲੱਖਬੀਰ ਸਿੰਘ ਨਿਜਾਮਪੁਰ, ਬਲਕਾਰ ਸਿੰਘ ਵਲਟੋਹਾ, ਗੁਲਜਾਰ ਸਿੰਘ ਬਸੰਤ ਕੋਟ, ਚਮਕੌਰ ਸਿੰਘ ,ਸੰਦੀਪ ਸਿੰਘ ਅਰੋੜਾ,ਮੁਕੰਦ ਸਿੰਘ,ਜਸਵਿੰਦਰ ਸਿੰਘ ਮੰਗਲ, ਸੁਰਿੰਦਰ ਢੰਡੀਆਂ,ਵਜੀਰ ਚੰਦ,ਮਲਕੀਅਤ ਸਿੰਘ ਮਾਨਸਾ਼ਹੀਆ,ਸੁਰਿੰਦਰ ਸਿੰਘ,ਕਸ਼ਮੀਰ ਸਿੰਘ,ਗੁਰਜੀਤ ਸਿੰਘ,ਕੁਲਦੀਪ ਭੋਲਾ,ਹਰਦਿਆਲ ਸਿੰਘ ਘਾਲੀ,ਮੇਜਰ ਸਿੰਘ, ਕਾਕਾ ਸਿੰਘ ਆਦਿ ਹਾਜਰ ਸਨ !

politics-crime-education-news-punjab


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com