ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮੰਚ ਦੀ ਮਹਿਲਾ ਵਿੰਗ ਦੀ ਚੇਅਰਪਰਸਨ ਸਿੰਮੀ ਕਵਾਤਰਾ, ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ ਉਬਰਾਏ, ਮੰਚ ਦੇ ਕਨਵੀਨਰ ਰਣਜੀਤ ਸਿੰਘ ਸਰਪੰਚ, ਸੁਖਵਿੰਦਰ ਬਾਵਾ ਕਨਵੀਨਰ ਮਹਿਲਾ ਵਿੰਗ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸੈਮੀ ਦੀ ਹਾਜ਼ਰੀ 'ਚ ਸਮੁੱਚੀ ਕਾਰਜਕਾਰਨੀ ਲਿਸਟ ਰਿਲੀਜ਼ ਕਰਨ ਸਬੰਧੀ ਹੋਈ ਜਿਸ ਵਿੱਚ ਸਭ ਨੇ ਸਰਬਸੰਮਤੀ ਨਾਲ ਲਿਸਟ ਪ੍ਰੈੱਸ ਨੂੰ ਰਿਲੀਜ਼ ਕੀਤੀ। ਇਸ ਸਮੇਂ ਮਨੀ ਖੀਵਾ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਟੀਮ ਚੁਨਣ ਦੇ ਅਧਿਕਾਰ ਵੀ ਦਿੱਤੇ ਗਏ। ਇਸ ਸਮੇਂ ਗੌਰਵ ਮਹਿੰਦਰੂ ਅਤੇ ਸਨੀ ਸੇਠੀ ਮੁੱਲਾਂਪੁਰ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ।
ਮਾਲਵਾ ਸੱਭਿਆਚਾਰਕ ਮੰਚ ਦੇ ਮੁੱਖ ਸਰਪ੍ਰਸਤ ਐੱਸ.ਪੀ. ਸਿੰਘ ਉਬਰਾਏ, ਉੱਘੇ ਸਮਾਜਸੇਵੀ ਹਰਦੀਪ ਸਿੰਘ ਗੋਲਡੀ ਯੂ.ਐੱਸ.ਏ., ਗੁਰਮੀਤ ਸਿੰਘ ਗਿੱਲ ਯੂ.ਐੱਸ.ਏ., ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਗੁਰਦੇਵ ਸਿੰਘ ਲਾਪਰਾਂ, ਮੁਹੰਮਦ ਸਦੀਕ ਸਾਬਕਾ ਐਮ.ਪੀ., ਗੀਤਕਾਰ ਸ਼ਮਸ਼ੇਰ ਸਿੰਘ ਸੰਧੂ, ਪ੍ਰੋ. ਗੁਰਭਜਨ ਗਿੱਲ, ਪ੍ਰਗਟ ਸਿੰਘ ਗਰੇਵਾਲ, ਨਿਰਮਲ ਜੌੜਾ, ਰਾਜੀਵ ਕੁਮਾਰ ਲਵਲੀ, ਗੁਰਨਾਮ ਸਿੰਘ, ਗੁਰਜਤਿੰਦਰ ਸਿੰਘ ਰੰਧਾਵਾ ਯੂ.ਐੱਸ.ਏ., ਜਗਤਾਰ ਧੀਮਾਨ, ਡਾ. ਰਜਿੰਦਰ ਕੌਰ ਰਿਟਾ. ਡਾਇਰੈਕਟਰ ਹੈਲਥ, ਸਤੀਸ਼ ਸ਼ਰਮਾ, ਸਰਬਜੀਤ ਕੌਰ ਮਾਂਗਟ, ਸੰਦੀਪ ਸ਼ਰਮਾ ਰਿਟਾ. ਏ.ਆਈ.ਜੀ., ਗੁਰਚਰਨ ਸਿੰਘ ਰਿਟਾ. ਡੀ.ਐੱਸ.ਪੀ., ਤਰਲੋਚਨ ਲੋਚੀ, ਕੰਚਨ ਬਾਵਾ, ਪੰਕਜ ਸ਼ਰਮਾ ਸਨਅਤਕਾਰ, ਚਰਨਜੀਤ ਸਿੰਘ ਵਿਸ਼ਵਕਰਮਾ, ਪ੍ਰੀਤਮ ਸਿੰਘ ਗਰੇਵਾਲ ਕੈਨੇਡਾ, ਕਮਲ ਚੇਤਲੀ, ਸੰਜੇ ਮਹਿੰਦਰੂ (ਬੰਪੀ), ਦਰਸ਼ਨ ਲਾਲ ਬਵੇਜਾ, ਜਸਮੇਰ ਸਿੰਘ ਢੱਟ ਲਏ ਗਏ ਜਦ ਕਿ ਮੰਚ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸੈਮੀ, ਰਵਿੰਦਰ ਸਿਆਣ, ਪਰਮਿੰਦਰ ਗਰੇਵਾਲ, ਰਾਜੂ ਬਾਜੜਾ, ਕਰਨੈਲ ਸਿੰਘ ਗਿੱਲ, ਪ੍ਰਵੀਨ ਜਿੰਦਲ, ਪੁਰੀਸ਼ ਸਿੰਗਲਾ, ਨਵਦੀਪ ਨਵੀ, ਰਸ਼ਪਾਲ ਸਿੰਘ ਤਲਵਾੜਾ, ਗੁਰਦੀਪ ਸਿੰਘ ਚੀਮਾ ਕਲਕੱਤਾ ਲਏ ਗਏ ਹਨ।
ਮੰਚ ਦੇ ਵਾਈਸ ਪ੍ਰਧਾਨ ਜਸਵੰਤ ਸਿੰਘ ਛਾਪਾ, ਰੇਸ਼ਮ ਸੱਗੂ, ਜਸਵੀਰ ਸਿੰਘ ਸੈਣੀ, ਅਸ਼ਵਨੀ ਮਹੰਤ ਐਡਵੋਕੇਟ, ਸੁਸ਼ੀਲ ਮਲਹੋਤਰਾ, ਮੇਘ ਸਿੰਘ ਰਕਬਾ, ਪ੍ਰਿੰਸ ਗੁਪਤਾ, ਨੀਟਾ ਸਭਰਵਾਲ ਜਗਰਾਉ, ਗੌਰਵ ਸਾਹਨਨ ਅਤੇ ਮਹਿਲਾ ਵਿੰਗ ਦੇ ਵਾਈਸ ਪ੍ਰਧਾਨ ਮਨਜਿੰਦਰ ਕੌਰ ਗਰੇਵਾਲ ਲਏ ਗਏ। ਇਸ ਸਮੇਂ ਹਰਪਿਤਾ ਪਾਂਡੇ, ਅਮਨਪ੍ਰੀਤ ਕੌਰ, ਖੁਸ਼ਦੀਪ ਕੌਰ ਗਰੇਵਾਲ ਅਤੇ ਪ੍ਰਮਜੀਤ ਕੌਰ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ।
ਮੰਚ ਦੇ ਕਨਵੀਨਰ ਰਣਜੀਤ ਸਿੰਘ ਨਾਲ ਸਹਾਇਕ ਕਨਵੀਨਰ ਗਗਨਦੀਪ ਬਾਵਾ, ਕੁਲਵਿੰਦਰ ਸਿੰਘ ਲੋਟੇ ਹੋਣਗੇ। ਮੰਚ ਦੀ ਵਾਈਸ ਚੇਅਰਪਰਸਨ ਪੂਨਮ ਤਨੇਜਾ, ਡਾ. ਅਨੰਤਜੀਤ ਕੌਰ ਚੁੱਗ, ਨਿੱਕੀ ਕੋਹਲੀ, ਦਵਿੰਦਰ ਬਸੰਤ ਮੰਚ ਦੀ ਵਾਈਸ ਪ੍ਰਧਾਨ ਮਹਿਲਾ ਵਿੰਗ, ਸੀਨੀਅਰ ਵਾਈਸ ਪ੍ਰਧਾਨ ਸਵਰਨ ਕੌਰ ਸੱਗੂ ਅਤੇ ਸੋਨੀਆ ਅਲੱਗ ਸ਼ਾਮਲ ਕੀਤੇ ਗਏ।
ਮੰਚ ਦੇ ਜਨਰਲ ਸਕੱਤਰ ਜਗਜੀਵਨ ਸਿੰਘ ਗਰੀਬ, ਸਵਰਨਜੀਤ ਸਿੰਘ ਰਕਬਾ, ਅਸ਼ੋਕ ਵਰਮਾਨੀ, ਸਰਬਜੀਤ ਮੰਨੂ, ਲਖਵਿੰਦਰ ਸਿੰਘ, ਅਮਰਜੀਤ ਸ਼ੇਰਪੁਰੀ, ਨਵਦੀਪ ਬਾਵਾ, ਨਰਜੀਤ ਸਿੰਘ ਧਾਲੀਵਾਲ, ਗੁਰਿੰਦਰ ਸਿੰਘ ਗੋਰਖੀ, ਤਰਸੇਮ ਜਸੂਜਾ ਅਤੇ ਸਰੀਤਾ ਸ਼ਰਮਾ ਜਨਰਲ ਸਕੱਤਰ ਮਹਿਲਾ ਵਿੰਗ ਬਣਾਏ ਗਏ।
ਇਸ ਤੋਂ ਬਿਨਾਂ ਸਕੱਤਰ ਮੰਚ ਪੰਜਾਬ ਪਰਮਿੰਦਰ ਤੂਰ, ਪਵਨ ਕੰਗ, ਕੁਲਦੀਪ ਬਾਵਾ, ਮੰਗਲ ਠਾਕੁਰ ਲਏ ਗਏ ਜਦਕਿ ਮਹਿਲਾ ਵਿੰਗ ਮੰਚ ਜਨਰਲ ਸਕੱਤਰ ਪ੍ਰੋ. ਗੁਰਸ਼ਰਨ ਕੌਰ, ਪ੍ਰਿੰਸੀਪਲ ਉਮਾ ਪਨੇਸਰ, ਇੰਦਰਜੀਤ ਕੌਰ ਲੋਟੇ, ਰਿੰਪੀ ਜੌਹਰ, ਗੁਰਮੀਤ ਕੌਰ ਅਤੇ ਭਾਰਤੀ ਹੋਣਗੇ।
ਇਸ ਸਮੇਂ ਅਮਰੀਕਾ ਵਿੱਚ ਵੀ ਮਾਲਵਾ ਸੱਭਿਆਚਾਰਕ ਮੰਚ ਦੀ ਬਾਡੀ ਦਾ ਗਠਨ ਕੀਤਾ ਜਿਸ ਦੇ ਪ੍ਰਧਾਨ ਨਿਰਮਲ ਸਿੰਘ ਗਰੇਵਾਲ ਹੋਣਗੇ ਜਦਕਿ ਗੁਰਮੀਤ ਸਿੰਘ ਗਿੱਲ, ਹਰਦੀਪ ਗੋਲਡੀ, ਕਿਰਨ ਧਾਲੀਵਾਲ ਮੁੱਖ ਸਰਪ੍ਰਸਤ ਅਤੇ ਕਮਿਕਰ ਸਿੰਘ ਜੰਡੀ, ਨਿਰਮਲ ਸਿੰਘ, ਮੇਜਰ ਸਿੰਘ ਢਿੱਲੋਂ ਅਤੇ ਪ੍ਰਮਿੰਦਰ ਦਿਓਲ ਵਾਈਸ ਪ੍ਰਧਾਨ ਲਏ ਗਏ ਜਦ ਕਿ ਨਵਦੀਪ ਸਿੰਘ, ਦਲਜੀਤ ਸਿੰਘ ਹਿਸੋਵਾਲ, ਹਰਜੀਤ ਸਿੰਘ ਸਿੱਧੂ ਰਕਬਾ, ਮੇਜਰ ਸਿੰਘ ਢਿੱਲੋ, ਜਸਮੇਲ ਸਿੰਘ ਸਿੱਧੂ, ਸਾਜਨ ਮਲਹੋਤਰਾ ਜਨਰਲ ਸਕੱਤਰ ਲਏ ਗਏ ਹਨ।
ਇਸ ਸਮੇਂ ਕੈਨੇਡਾ ਮੰਚ ਦੇ ਚੇਅਰਮੈਨ ਬਿੰਦਰ ਗਰੇਵਾਲ ਨੂੰ ਬਣਾਇਆ ਗਿਆ ਜਦਕਿ ਸਰਪ੍ਰਸਤ ਹੈਪੀ ਦਿਓਲ ਬਣਾਏ ਗਏ। ਇਸ ਸਮੇਂ ਟੋਨੀ ਗਰੇਵਾਲ ਮੰਚ ਪ੍ਰਧਾਨ ਅਤੇ ਨਿਰਭੈਅ ਸਿੰਘ ਗਰੇਵਾਲ ਨੂੰ ਜਨਰਲ ਸਕੱਤਰ ਵੀ ਨਿਯੁਕਤ ਕੀਤਾ ਗਿਆ।
ਇਸ ਸਮੇਂ ਜਾਣਕਾਰੀ ਦਿੰਦਿਆਂ ਬਾਵਾ ਨੇ ਦੱਸਿਆ ਕਿ ਧੀਆਂ ਦਾ ਲੋਹੜੀ ਮੇਲਾ 11 ਜਨਵਰੀ ਸਵੇਰੇ 11 ਵਜੇ ਤੋਂ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਹੋਵੇਗਾ।
bawa-rana-jhande-simmi-inderjit-and-ranjit-announced-the-executive-of-malwa-cultural-forum-punjab-
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)