ਭਾਜਪਾ ਭ੍ਰਿਸ਼ਟਾਚਾਰ ਜਨਨੀ ਪਾਰਟੀ ਹੁਣ ਹਰਿਆਣਾ ਦੇ ਲੋਕ ਇਸ ਤੋਂ ਨਿਜਾਤ ਚਾਹੁੰਦੇ ਹਨ-ਦਾਖਾ,ਬਾਵਾ
ਦਾਖਾ ਅਤੇ ਬਾਵਾ ਨੇ ਹਰਿਆਣਾ ਦੇ ਵੱਖ-ਵੱਖ ਹਲਕਿਆਂ ਵਿੱਚ ਭਾਜਪਾ ਦੀ ਭਾਰਤ ਵਿਰੋਧੀ ਸੋਚ ਤੋਂ ਹਰਿਆਣਾ ਦੇ ਸੂਝਵਾਨ,ਦੂਰਅੰਦੇਸ਼ ਸੋਚ ਦੇ ਵੋਟਰਾਂ ਨੂੰ ਜਾਣੂ ਕਰਵਾਇਆ
ਹਰਿਆਣਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਕਾਂਗਰਸ ਹਾਈਕਮਾਂਡ ਵੱਲੋਂ ਲਗਾਈ ਡਿਊਟੀ ਨਿਭਾਉਂਦੇ ਹੋਏ ਭਾਸ਼ਣ ਦੇ ਕੇ ਪਰਤੇ ਸੀਨੀਅਰ ਕਾਂਗਰਸੀ ਨੇਤਾ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਭਾਜਪਾ ਦੀਆਂ ਜਿਆਦਤੀਆਂ ਦਾ ਬਦਲਾ ਹਰਿਆਣਾ ਦੇ ਸੂਝਵਾਨ ਵੋਟਰ 5 ਅਕਤੂਬਰ ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਲੈਣਗੇ। ਉਹਨਾਂ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ਜਨਨੀ ਪਾਰਟੀ ਹੈ। ਹਰਿਆਣਾ ਦੇ ਲੋਕ ਇਸ ਤੋਂ ਨਿਜਾਤ ਚਾਹੁੰਦੇ ਹਨ। ਇਸ ਸਮੇਂ ਮਨਿਓਰਿਟੀ ਸੈੱਲ ਦੇ ਵਾਈਸ ਚੇਅਰਮੈਨ ਉਮਰਾਓ ਸਿੰਘ ਨੇ ਕਿਹਾ ਕਿ ਜਿਸ ਰਾਜ ਵਿੱਚ ਘੱਟ ਗਿਣਤੀ ਲੋਕ ਅਸੁਰੱਖਿਅਤ ਮਹਿਸੂਸ ਕਰਨ ਅਤੇ ਹਰਿਆਣਾ ਵਿੱਚ ਭਾਜਪਾ ਦੇ ਰਾਜ ਵਿੱਚ ਵਾਪਰੀਆਂ ਘਟਨਾਵਾਂ ਨੂੰ ਹਰਿਆਣਾ ਨਿਵਾਸੀ ਭੁੱਲੇ ਨਹੀਂ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਅਸਲੀ ਵੋਟ ਦੀ ਹੱਕਦਾਰ ਹੈ। ਇਸ ਸਮੇਂ ਦਾਖਾ ਬਾਵਾ ਨੇ ਅੰਬਾਲਾ, ਫਰੀਦਾਬਾਦ, ਕੁਰੂਕਸ਼ੇਤਰ, ਕੈਥਲ ਵਿੱਚ ਵੱਖ-ਵੱਖ ਚੋਣਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਦੀ ਭਾਰਤ ਵਿਰੋਧੀ ਸੋਚ ਦੇਸ਼ ਨੂੰ ਬਰਬਾਦ ਕਰਨ ਵਾਲੀ ਹੈ ਜਦਕਿ ਰਾਹੁਲ ਗਾਂਧੀ ਨੇ 3700 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਰਾਹੀਂ ਭਾਰਤ ਦੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਅਹਿਮ ਰੋਲ ਅਦਾ ਕੀਤਾ ਹੈ।
haryana-residents-will-take-revenge-for-bjp-s-atrocities-on-october-5-dakha-bawa
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)