politics-crime-education-news-punjab

ਸੰਨੀ ਲਿਓਨ ਨੇ ਸ਼ੇਅਰ ਕੀਤੀ ਪਰਿਵਾਰਕ ਫੋਟੋ, ਕਿਹਾ- ਪਰਿਵਾਰ ਹੀ ਸਭ ਕੁਝ ਹੈ

Sep3,2022 | |

ਸੰਨੀ ਲਿਓਨ ਨੇ ਸ਼ੇਅਰ ਕੀਤੀ ਪਰਿਵਾਰਕ ਫੋਟੋ, ਕਿਹਾ- ਪਰਿਵਾਰ ਹੀ ਸਭ ਕੁਝ ਹੈ ਸਨੀ ਲਿਓਨ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਬਾਲੀਵੁੱਡ ਫਿਲਮਾਂ ਅਤੇ ਗੀਤਾਂ -ਚ ਆਪਣੀ ਬੋਲਡਨੈੱਸ ਕਾਰਨ ਹਮੇਸ਼ਾ ਸੁਰਖੀਆਂ -ਚ ਰਹਿਣ ਵਾਲੀ ਅਭਿਨੇਤਰੀ ਸੰਨੀ ਲਿਓਨ ਅੱਜ ਮਨੋਰੰਜਨ ਜਗਤ -ਚ ਵੱਡਾ ਨਾਂ ਬਣ ਚੁੱਕੀ ਹੈ। ਸੋਸ਼ਲ ਮੀਡੀਆ -ਤੇ ਐਕਟਿਵ ਰਹਿਣ ਵਾਲੀ ਸੰਨੀ ਨੇ ਸ਼ਨੀਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਜ਼ਰੀਏ ਆਪਣੇ ਪਰਿਵਾਰ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ -ਚ ਸੰਨੀ ਲਿਓਨ ਅਤੇ ਉਸ ਦੇ ਪਰਿਵਾਰ ਨੇ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਹੈ ਅਤੇ ਸਾਰੇ ਬਹੁਤ ਹੀ ਵਧੀਆ ਲੱਗ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਨੇ ਲਿਖਿਆ- -ਪਰਿਵਾਰ ਹੀ ਸਭ ਕੁਝ ਹੈ!- ਫੈਨਜ਼ ਸੰਨੀ ਦੀਆਂ ਇਨ੍ਹਾਂ ਤਸਵੀਰਾਂ -ਤੇ ਖੂਬ ਪਿਆਰ ਪਾ ਰਹੇ ਹਨ ਅਤੇ ਇਸ -ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਹ ਪਰਫੈਕਟ ਫੈਮਿਲੀ ਫੋਟੋ ਦੱਸ ਰਹੇ ਹਨ। ਜ਼ਿਕਰਯੋਗ ਹੈ ਕਿ ਸੰਨੀ ਜੈਕਪਾਟ, ਰਾਗਿਨੀ ਐੱਮਐੱਮਐੱਸ, ਮਸਤੀਜ਼ਾਦੇ, ਵਨ ਨਾਈਟ ਸਟੈਂਡ ਵਰਗੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਸੰਨੀ ਨੇ ਕਈ ਬਾਲੀਵੁੱਡ ਫਿਲਮਾਂ -ਚ ਆਪਣੇ ਆਈਟਮ ਨੰਬਰਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। 2011 ਵਿੱਚ ਸੰਨੀ ਨੇ ਆਪਣੇ ਬੁਆਏਫ੍ਰੈਂਡ ਅਤੇ ਐਕਟਰ ਡੇਨੀਅਲ ਵੇਬਰ ਨਾਲ ਵਿਆਹ ਕੀਤਾ ਸੀ। ਸੰਨੀ ਅਤੇ ਡੇਨੀਅਲ ਨੇ 2017 ਵਿੱਚ ਨਿਸ਼ਾ ਕੌਰ ਵੇਬਰ ਨੂੰ ਗੋਦ ਲਿਆ ਸੀ। ਇਸ ਤੋਂ ਬਾਅਦ ਮਾਰਚ 2018 ਵਿੱਚ ਸਨੀ ਸਰੋਗੇਸੀ ਰਾਹੀਂ ਦੋ ਬੇਟਿਆਂ ਆਸ਼ਰ ਸਿੰਘ ਵੇਬਰ ਅਤੇ ਨੂਹ ਸਿੰਘ ਵੇਬਰ ਦੀ ਮਾਂ ਬਣੀ। ਅੱਜ ਸੰਨੀ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਹੈ। ਉਸ ਨੇ ਆਪਣੇ ਜੀਵਨ ਦੇ ਥੋੜ੍ਹੇ ਸਮੇਂ ਵਿੱਚ ਹੀ ਨਾਮ ਅਤੇ ਪ੍ਰਸਿੱਧੀ ਦੋਵੇਂ ਕਮਾਏ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾ ਬਣਾ ਲਈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ -ਕੋਕਾ ਕੋਲਾ-, -ਹੇਲਨ- ਅਤੇ -ਦਿ ਬੈਟਲ ਆਫ ਭੀਮਾ ਕੋਰੇਗਾਓਂ- ਫਿਲਮਾਂ -ਚ ਨਜ਼ਰ ਆਵੇਗੀ।

politics-crime-education-news-punjab



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB