11 ਅਗਸਤ ਨੂੰ ਰਿਲੀਜ਼ ਹੋਈ ਗਦਰ 2 ਅਜੇ ਵੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰ ਅਕਸ਼ੈ ਕੁਮਾਰ ਦੀ 'ਓਐਮਜੀ-2' ਵੀ ਰਿਲੀਜ਼ ਹੋਈ ਸੀ ਪਰ 'ਗਦਰ-2' ਦੀ ਪ੍ਰਸਿੱਧੀ ਦੇ ਸਾਹਮਣੇ 'ਓਐਮਜੀ-2' ਅਸਫਲ ਰਹੀ। ਫਿਲਮ ਨੇ ਕਮਾਈ ਦੇ ਮਾਮਲੇ 'ਚ ਦੁਨੀਆ ਭਰ 'ਚ ਹੁਣ ਤੱਕ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਇੰਨਾ ਹੀ ਨਹੀਂ 'ਗਦਰ-2' ਤੋਂ ਬਾਅਦ ਕਈ ਫਿਲਮਾਂ ਰਿਲੀਜ਼ ਹੋਈਆਂ ਪਰ ਕੋਈ ਵੀ ਫਿਲਮ ਇਸ ਤੋਂ ਅੱਗੇ ਨਹੀਂ ਪਹੁੰਚ ਸਕੀ। ਫਿਲਮ 'ਗਦਰ-2' ਨੇ ਲਗਾਤਾਰ 18ਵੇਂ ਦਿਨ 4.50 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਬਾਕਸ ਆਫਿਸ 'ਤੇ 18 ਦਿਨਾਂ 'ਚ ਕੁੱਲ 460.55 ਕਰੋੜ ਦੀ ਕਮਾਈ ਕਰ ਲਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 'ਗਦਰ-2' ਦੀ ਅਦਾਕਾਰਾ ਸ਼ਾਹਰੁਖ ਖਾਨ ਸਟਾਰਰ ਫਿਲਮ 'ਪਠਾਨ' ਦੇ ਰਿਕਾਰਡ ਤੋੜੇਗੀ ਜਾਂ ਨਹੀਂ?
the-film-gadar-2-continues-to-roar-at-the-box-office-crossing-the-mark-of-rs-600-crore
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)