ਅਨਿਲ ਸ਼ਰਮਾ ਦੇ ਨਿਰਦੇਸ਼ਨ ਵਿੱਚ ਬਣੀ ਗਦਰ 2 ਤਿੰਨ ਸੌ ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ ਦੂਜੇ ਸ਼ੁੱਕਰਵਾਰ ਨੂੰ ਘਰੇਲੂ ਬਾਕਸ ਆਫਿਸ 'ਤੇ ਲਗਭਗ 20 ਕਰੋੜ ਦੀ ਕਮਾਈ ਕੀਤੀ ਹੈ। 11 ਅਗਸਤ ਨੂੰ, ਸੰਨੀ ਦਿਓਲ ਦੀ ਫਿਲਮ 'ਗਦਰ 2' ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਜਿਸ ਦਾ ਮੁਕਾਬਲਾ ਅਕਸ਼ੈ ਕੁਮਾਰ ਦੀ 'OMG 2' ਨਾਲ ਹੈ। ਪਰ 'ਗਦਰ 2' ਬਾਕੀ ਫਿਲਮਾਂ ਨੂੰ ਪਿੱਛੇ ਛੱਡ ਕੇ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ।
ਇਕ ਰਿਪੋਰਟ ਮੁਤਾਬਕ ਫਿਲਮ ਨੇ ਅੱਠਵੇਂ ਦਿਨ ਭਾਰਤ ''ਚ ਕੁੱਲ 19.50 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਪਹਿਲੇ ਹਫਤੇ ''ਗਦਰ 2'' ਨੇ 284.63 ਕਰੋੜ ਦੀ ਕਮਾਈ ਕੀਤੀ। ਅੱਠਵੇਂ ਦਿਨ ਦੇ ਕਲੈਕਸ਼ਨ ਤੋਂ ਬਾਅਦ ਫਿਲਮ ਦਾ ਕੁਲ ਅੰਕੜਾ 304.13 ਕਰੋੜ ਤੱਕ ਪਹੁੰਚ ਗਿਆ ਹੈ। ਫਿਲਮ ਨੇ ਪਹਿਲੇ ਦਿਨ 40.1 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਫਿਲਮ ਨੇ 43.08 ਕਰੋੜ ਦੀ ਕਮਾਈ ਕੀਤੀ। ਤੀਜੇ ਦਿਨ ਫਿਲਮ ਨੇ 51.7 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ''ਗਦਰ 2'' ਨੇ ਚੌਥੇ ਦਿਨ 38 ਕਰੋੜ ਦੀ ਕਮਾਈ ਕੀਤੀ। 15 ਅਗਸਤ ਨੂੰ ਫਿਲਮ ਨੇ ਸਭ ਤੋਂ ਵੱਧ 55.4 ਕਰੋੜ ਦਾ ਕਾਰੋਬਾਰ ਕੀਤਾ ਸੀ।
''ਗਦਰ 2'' ਨੇ 6ਵੇਂ ਦਿਨ 32.37 ਕਰੋੜ ਅਤੇ 7ਵੇਂ ਦਿਨ 23.28 ਕਰੋੜ ਦੀ ਕਮਾਈ ਕੀਤੀ। ਅੱਠਵੇਂ ਦਿਨ ਇਸ ਨੇ 19.50 ਕਰੋੜ ਰੁਪਏ ਇਕੱਠੇ ਕੀਤੇ। ਫਿਲਮ ਦੀ ਕੁਲ ਕੁਲੈਕਸ਼ਨ 304 ਕਰੋੜ ਰੁਪਏ ਹੈ। ਸਿਰਫ 8 ਦਿਨਾਂ 'ਚ 300 ਕਰੋੜ ਦੀ ਕਮਾਈ ਕਰਨਾ ਫਿਲਮ ਲਈ ਵੱਡੀ ਗੱਲ ਹੈ।
ਇਸ ਦੌਰਾਨ ਕੀ ''ਗਦਰ 2'' ਦੀ ਸਫਲਤਾ ਤੋਂ ਬਾਅਦ ''ਗਦਰ 3'' ਆਵੇਗੀ? ਪ੍ਰਸ਼ੰਸਕ ਇਸ ਬਾਰੇ ਸਵਾਲ ਪੁੱਛ ਰਹੇ ਹਨ। ਸੰਨੀ ਦਿਓਲ ਨੇ ਇਸ ਬਾਰੇ ਇਕ ਅਹਿਮ ਅਪਡੇਟ ਦਿੱਤੀ ਹੈ। ਜਦੋਂ ਸੰਨੀ ਨੂੰ ਏਅਰਪੋਰਟ 'ਤੇ ਪੁੱਛਿਆ ਗਿਆ ਕਿ ਕੀ ਫਿਲਮ 'ਗਦਰ 3' ਰਿਲੀਜ਼ ਹੋਵੇਗੀ ਤਾਂ ਉਸ ਨੇ ਕਿਹਾ, 'ਹਾਂ, ਜ਼ਰੂਰ ਹੋਵੇਗੀ।'
ਬਲਾਕਬਸਟਰ ਫਿਲਮ "ਗਦਰ 2" ਜਿਸ ਵਿੱਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਭੂਮਿਕਾਵਾਂ ਵਿੱਚ ਹਨ। "ਗਦਰ 2" 22 ਸਾਲ ਪਹਿਲਾਂ ਰਿਲੀਜ਼ ਹੋਈ "ਗਦਰ ਏਕ ਪ੍ਰੇਮ ਕਥਾ" ਦਾ ਸੀਕਵਲ ਹੈ। ਲਗਭਗ ਦੋ ਦਹਾਕਿਆਂ ਬਾਅਦ ਆਈ ਇਸ ਫਿਲਮ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ ਸੀ।
-gadar-2-Has-Crossed-The-Mark-Of-300-Crores
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)