ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਲੋਹੜੀ ਮੇਲੇ ਦਾ ਸੱਦਾ ਪ੍ਰਵਾਨ ਕਰਦੇ ਹੋਏ ਧੀਆਂ ਦੀ ਲੋਹੜੀ ਮਨਾਉਣ ਨੂੰ ਸ਼ੁਭ ਸ਼ਗਨ ਕਿਹਾ
10ਜਨਵਰੀ ਨੂੰ11 ਵਜੇ "ਯਾਦਾਂ ਜੱਸੋਵਾਲ ਦੀਆਂ" ਵਿਸ਼ੇ 'ਤੇ ਸੈਮੀਨਾਰ ਹੋਵੇਗਾ ਜਿਸ ਵਿੱਚ ਮੁੱਖ ਤੌਰ 'ਤੇ ਰੰਧਾਵਾ ਯੂ.ਐੱਸ.ਏ. ਹਿੱਸਾ ਲੈਣਗੇ
ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਅਹੁਦੇਦਾਰ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲੇ ਅਤੇ ਧੀਆਂ ਦੀ 28 ਸਾਲ ਤੋਂ ਲੋਹੜੀ ਮਨਾਉਣ ਸਬੰਧੀ ਦੱਸਿਆ। ਬਾਵਾ ਨੇ ਕਿਹਾ ਕਿ ਹਰ ਸਾਲ ਮਾਲਵਾ ਸੱਭਿਆਚਾਰਕ ਮੰਚ ਸੈਂਕੜੇ ਨਵਜੰਮੀਆਂ ਬੱਚੀਆਂ ਨੂੰ ਸ਼ਗਨ, ਸੂਟ, ਖਿਡਾਉਣੇ, ਮਿਠਾਈ ਅਤੇ ਮਾਤਾ ਨੂੰ ਸ਼ਾਲ ਭੇਂਟ ਕਰਕੇ ਲੋਹੜੀ ਮਨਾਉਂਦਾ ਆ ਰਿਹਾ ਹੈ। ਮੇਲੇ ਦੌਰਾਨ ਉੱਚ ਕੋਟੀ ਦੇ ਆਰਟਿਸਟਾਂ ਵੱਲੋਂ ਗੀਤ ਸੰਗੀਤ ਰਾਹੀਂ ਮੇਲੇ ਨੂੰ ਹੋਰ ਖੂਬਸੂਰਤ ਬਣਾਇਆ ਜਾ ਰਿਹਾ ਹੈ ਤਾਂ ਡਿਪਟੀ ਕਮਿਸ਼ਨਰ ਜੋਰਵਾਲ ਨੇ ਧੀਆਂ ਦੀ ਲੋਹੜੀ 28 ਸਾਲ ਤੋਂ ਮਨਾਉਣ ਨੂੰ ਸ਼ੁਭ ਸ਼ਗਨ ਅਤੇ ਉਸਾਰੂ ਸੋਚ ਕਿਹਾ। ਉਹਨਾਂ ਕਿਹਾ ਕਿ ਉਹ ਸੱਦਾ ਪ੍ਰਵਾਨ ਕਰਦੇ ਹਨ ਅਤੇ ਮੇਲੇ ਵਿੱਚ ਜਰੂਰ ਸਮਾਂ ਕੱਢ ਕੇ ਆਉਣਗੇ।
ਇਸ ਸਮੇਂ ਉਨਾਂ ਦੀ ਨੰਨ੍ਹੀ ਬੇਟੀ ਨੈਨਾ ਨੂੰ ਲੋਹੜੀ ਦੀ ਗਾਗਰ ਭੇਂਟ ਕੀਤੀ ਅਤੇ ਦੋ ਉੱਚ ਅਧਿਕਾਰੀ ਮਹਿਲਾਵਾਂ ਕ੍ਰਿਤੀਕਾ ਗੋਇਲ ਆਈ.ਏ.ਐੱਸ. ਅਤੇ ਪੂਨਮਪ੍ਰੀਤ ਕੌਰ ਐੱਸ.ਡੀ.ਐਮ. ਨੂੰ ਵੀ ਗਾਗਰ ਭੇਟ ਕਰਕੇ ਮੇਲੇ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਜੋ ਸਭ ਨੇ ਪ੍ਰਵਾਨ ਕੀਤਾ। ਇਸ ਸਮੇਂ ਮਾਲਵਾ ਸੱਭਿਆਚਾਰਕ ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਮੰਚ ਦੀ ਚੇਅਰਪਰਸਨ ਸਿੰਮੀ ਕਵਾਤਰਾ, ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ ਓਬਰਾਏ, ਜਨਰਲ ਸਕੱਤਰ ਪ੍ਰੋ. ਗੁਰਸ਼ਰਨ ਕੌਰ, ਰੇਸ਼ਮ ਸਿੰਘ ਸੱਗੂ ਵਾਈਸ ਪ੍ਰਧਾਨ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਬਸੈਮੀ ਸਰਪੰਚ, ਲਖਵਿੰਦਰ ਸਿੰਘ ਅਤੇ ਅਰਜਨ ਬਾਵਾ ਵੀ ਹਾਜ਼ਰ ਸਨ।
ਇਸ ਸਮੇਂ ਰਾਣਾ ਝਾਂਡੇ ਅਤੇ ਸੁਖਵਿੰਦਰ ਸਿੰਘ ਬਸੈਮੀ ਨੇ ਕਿਹਾ ਕਿ 10 ਜਨਵਰੀ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ 11 ਵਜੇ ਹੋਵੇਗੀ ਅਤੇ "ਯਾਦਾਂ ਜੱਸੋਵਾਲ ਦੀਆਂ" ਵਿਸ਼ੇ 'ਤੇ ਗੁਰਜਤਿੰਦਰ ਸਿੰਘ ਰੰਧਾਵਾ, ਗੁਰਭਜਨ ਗਿੱਲ, ਪ੍ਰਗਟ ਸਿੰਘ, ਨਿਰਮਲ ਜੌੜਾ ਅਤੇ ਮਲਕੀਤ ਸਿੰਘ ਦਾਖਾ ਵਿਚਾਰ ਪੇਸ਼ ਕਰਨਗੇ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)