ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਡੇ ਦੇ ਫਾਰਮ ਹਾਊਸ ਝਾਂਡੇ ਰੋਡ ਵਿਖੇ ਹੋਈ। ਮੀਟਿੰਗ ਵਿੱਚ ਮੁੱਖ ਤੌਰ 'ਤੇ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੀ ਮਹਿਲਾ ਵਿੰਗ ਦੀ ਪ੍ਰਧਾਨ ਇੰਦਰਜੀਤ ਕੌਰ ਉਬਰਾਏ, ਮੰਚ ਦੇ ਕਨਵੀਨਰ ਰਣਜੀਤ ਸਿੰਘ ਸਰਪੰਚ, ਮੰਚ ਦੀ ਮਹਿਲਾ ਵਿੰਗ ਦੀ ਕਨਵੀਨਰ ਸੁਖਵਿੰਦਰ ਬਾਵਾ, ਉੱਘੇ ਸਮਾਜਸੇਵੀ ਮਨੋਜ ਕੁਮਾਰ ਅਗਰਵਾਲ, ਰਿਸ਼ਮਜੀਤ ਗਾਬਾ, ਵਾਈਸ ਪ੍ਰਧਾਨ ਸੋਨੀਆ ਅਲੱਗ, ਯੋਗੇਸ਼ ਸਿੰਗਲਾ, ਜਸਬੀਰ ਸਿੰਘ ਸੈਣੀ, ਅਮਨਪ੍ਰੀਤ ਸਿੰਘ ਚਾਵਲਾ, ਕੁਲਜੀਤ ਸਿੰਘ ਚਾਵਲਾ, ਹਰਪ੍ਰੀਤ ਚਾਵਲਾ, ਜਸਪਾਲ ਸਿੰਘ ਚਾਵਲਾ ਸ਼ਾਮਿਲ ਹੋਏ। ਇਸ ਸਮੇਂ ਪਾਲ ਖੁਰਾਣਾ, ਸਰਬਜੀਤ ਮਾਂਗਟ, ਰਵਿੰਦਰਪਾਲ ਸਿੰਘ, ਕਰਮਜੀਤ ਸਿੰਘ, ਅਜੀਤ ਸਿੰਘ ਸਵਰਾਜ, ਗੌਰਵ ਸਾਨਨ ਨੂੰ ਮਾਲਵਾ ਸੱਭਿਆਚਾਰਕ ਮੰਚ ਦੀ ਕਾਰਜਕਾਰਨੀ ਵਿੱਚ ਸ਼ਾਮਿਲ ਕੀਤਾ ਗਿਆ।
ਇਸ ਸਮੇਂ ਬਾਵਾ ਅਤੇ ਰਾਣਾ ਨੇ ਦੱਸਿਆ ਕਿ 29ਵੇਂ ਲੋਹੜੀ ਮੇਲੇ 'ਤੇ 11 ਜਨਵਰੀ ਨੂੰ 125 ਨੰਨ੍ਹੀਆਂ ਬੱਚੀਆਂ ਨੂੰ ਸ਼ਗਨ, ਸੂਟ, ਮਿਠਾਈ, ਖਿਡਾਉਣੇ ਅਤੇ ਮਾਤਾ ਨੂੰ ਸ਼ਾਲ ਦਿੱਤਾ ਜਾਵੇਗਾ। ਨਾਨੀਆਂ ਅਤੇ ਦਾਦੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਨਵਨਿਯੁਕਤ ਪੰਚ ਸਰਪੰਚ ਬਣੀਆਂ ਮਹਿਲਾਵਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਇਸ ਸਮੇਂ ਹਰਵਿੰਦਰ ਸਿੰਘ ਚਾਵਲਾ, ਹਰਜੋਸ਼ ਸਿੰਘ ਗਰੇਵਾਲ, ਅਮਰਜੀਤ ਸ਼ੇਰਪੁਰੀ, ਗੁਰਬਖਸ਼ੀਸ਼ ਸਿੰਘ ਚਾਵਲਾ, ਜਗਜੀਵਨ ਸਿੰਘ ਗਰੀਬ, ਅਸ਼ੋਕ ਵਰਮਾਨੀ, ਪੰਕਜ ਗੁਪਤਾ, ਆਯੂਸ਼ ਅਗਰਵਾਲ, ਪੰਕਜ ਗੁਪਤਾ, ਪ੍ਰਬੰਧਕ ਸਕੱਤਰ ਖੁਸ਼ਦੀਪ ਕੌਰ ਗਰੇਵਾਲ, ਮਨਸਾ ਰਾਮ ਆਦਿ ਹਾਜ਼ਰ ਸਨ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)