ਪੀ ਏ ਯੂ ਵਿਚ ਬਾਗਬਾਨੀ ਸੁਪਰਵਾਈਜਰ ਸਿਖਲਾਈ ਕੋਰਸ ਦਾ ਸਰਟੀਫਿਕੇਟ ਵੰਡ ਸਮਾਗਮ ਹੋਇਆ
Nov20,2023
| Narinder Kumar |
ਪੀ ਏ ਯੂ ਦੇ ਫਲ ਵਿਗਿਆਨ ਵਿਭਾਗ ਵੱੱਲੋਂ ਲਗਾਏ ਗਏ ਇੱਕ ਸਾਲਾ ਬਾਗਬਾਨੀ ਸੁਪਰਵਾਈਜ਼ਰ ਸਿਖਲਾਈ ਕੋਰਸ ਨੂੰ ਸਫਲਤਾ ਪੂਰਵਕ ਪਾਸ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਗਮ ਵਿੱੱਚ ਮੁੱੱਖ ਮਹਿਮਾਨ ਦੇ ਤੌਰ ਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਸ਼ਮੂਲੀਅਤ ਕੀਤੀ। ਸਿੱਖਿਆਰਥੀਆ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਬਾਗਬਾਨੀ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਸਿੱਖਿਆਰਥੀਆਂ ਨੂੰ ਸਵੈ ਰੁਜ਼ਗਾਰ ਲਈ ਪ੍ਰੇਰਿਤ ਕੀਤਾ। ਡਾ. ਬੁੱਟਰ ਨੇ ਇਸ ਕੋਰਸ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਵਿਭਾਗਾਂ ਦੀ ਪ੍ਰਸ਼ੰਸਾ ਕਰਦੇ ਹੋਏ ਸਿਿਖਆਰਥੀਆਂ ਨੂੰ ਅਤੇ ਸ਼ੁਭ-ਇਛਾਵਾਂ ਦਿੱੱਤੀਆਂ ਅਤੇ ਸਰਟੀਫ਼ਿਕੇਟ ਪ੍ਰਦਾਨ ਕੀਤੇ।
ਡਾ. ਜਸਵਿੰਦਰ ਸਿੰਘ ਬਰਾੜ ਨੇ ਬਾਗਬਾਨੀ ਦਾ ਮਹੱਤਵ ਦੱਸਦੇ ਹੋਏ ਮੌਜੂਦਾ ਅਤੇ ਅਉਣ ਵਾਲੇ ਸਮੇਂ ਵਿੱਚ ਬਾਗਬਾਨੀ ਵਿੱਚ ਮੁਹਾਰਤ ਦੇ ਵਿਕਾਸ ਦੀ ਲੋੜ ਬਾਰੇ ਦੱਸਿਆ ਅਤੇ ਸਿੱਖਿਆਰਥੀਆਂ ਨੂੰ ਇਸ ਕੋਰਸ ਤੋਂ ਲਾਭ ਲੈ ਕੇ ਇਸ ਨੂੰ ਕਿੱਤੇ ਵਜੋਂ ਅਪਨਾਉਣ ਤੇ ਜ਼ੋਰ ਦਿੱਤਾ ।
ਡਾ. ਰਣਜੀਤ ਸਿੰਘ ਨੇੇ ਵੀ ਸਿੱਖਿਆਰਥੀਆ ਨੂੰ ਫ਼ੁੱਲਾਂ ਦੇ ਉਤਪਾਦਨ, ਦੋਗਲੇ ਬੀਜਾਂ ਦੀ ਪੈਦਾਵਾਰ ਅਤੇ ਫ਼ੁੱਲਾਂ ਦੀ ਨਰਸਰੀ ਉਤਪਾਦਨ ਵਿੱਚ ਸਵੈ ਰੁਜ਼ਗਾਰ ਦੇ ਮੌਕਿਆਂ ਬਾਰੇ ਚਾਨਣਾ ਪਇਆ।
ਇਸ ਇੱੱਕ ਸਾਲਾ ਸਿਖਲਾਈ ਕੋਰਸ ਦੇ ਇੰਚਾਰਜ ਡਾ. ਮਨਵੀਨ ਕੌਰ ਬਾਠ ਨੇ ਇਸ ਸਿਖਲਾਈ ਕੋਰਸ ਦੀ ਪੂਰੀ ਰਿਪੋਰਟ ਪੇਸ਼ ਕੀਤੀ ਅਤੇ ਇਸ ਕੋਰਸ ਨੂੰ ਹਾਸਿਲ ਕਰਨ ਵਾਲੇ ਸਿਖਿਆਰਥੀਆਂ ਦੀਆਂ ਸਫ਼ਲਤਾਵਾ ਬਾਰੇ ਦੱਸਿਆ। ਉਨ੍ਹਾਂ ਨੇ ਇਸ ਮੌਕੇੇ ਆਏ ਸਾਰੇ ਮਹਿਮਾਨਾਂ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ। ਇਸ ਬੈਚ ਵਿੱਚ ਸਭ ਤੋਂ ਜ਼ਿਆਦਾ ਅੰਕ ਹਾਸਿਲ ਕਰਨ ਵਾਲੇ ਸਿੱਖਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ।
-