ਲੁਧਿਆਣਾ ਦੇ ਪੱਖੋਵਾਲ ਰੋਡ ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਨਗਰ ਚ ਅਕਾਲੀ ਦਲ ਚ ਸਾਬਕਾ ਮੰਤਰੀ ਰਹੇ ਜਗਦੀਸ਼ ਗਰਚਾ ਦੇ ਘਰ ਲੁੱਟ ਦੀ ਵਾਰਦਾਤ ਹੋਈ ਹੈ ਅਤੇ ਲੁੱਟ ਦੀ ਇਹ ਵਾਰਦਾਤ ਕਿਸੇ ਹੋਰ ਨੇ ਨਹੀਂ ਸਗੋਂ ਘਰ ਦੇ ਵਿੱਚ ਰੱਖੇ ਨੌਕਰ ਨੇ ਦਿੱਤੀ ਹੈ। ਦੇਰ ਰਾਤ ਪੂਰੇ ਪਰਿਵਾਰ ਨੂੰ ਨਸ਼ੀਲਾ ਪਦਾਰਥ ਖਵਾਉਣ ਤੋਂ ਬਾਅਦ ਪਰਿਵਾਰ ਬੇਸੁੱਧ ਹੋ ਗਿਆ ਜਿਸ ਤੋਂ ਬਾਅਦ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਵੇਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਘਰ ਦੇ ਵਿੱਚ ਜਗਦੀਸ਼ ਗਰਚਾ ਉਨ੍ਹਾਂ ਦੀ ਪਤਨੀ ਜਗਜੀਤ ਕੌਰ, ਉਨ੍ਹਾ ਦੀ ਇਕ ਰਿਸ਼ੇਤਦਾਰ ਅਤੇ ਘਰ ਚ ਰਖੀ ਪੁਰਾਣੀ ਨੌਕਰਾਣੀ ਮੌਜੂਦ ਸੀ ਘਰ ਦੇ ਵਿੱਚ ਨਿਰਮਾਣ ਦਾ ਕੰਮ ਚੱਲ ਰਿਹਾ ਸੀ ਅਤੇ ਜਦੋਂ ਸਵੇਰੇ ਕੰਮ ਕਰਨ ਵਾਲੇ ਮਿਸਤਰੀ ਪਹੁੰਚੇ ਤਾਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਗਰਚਾ ਸਾਹਿਬ ਹਾਲੇ ਬੇਹੋਸ਼ ਹਨ ਉਹਨਾਂ ਨੂੰ ਪੰਚਮ ਹਸਪਤਾਲ ਤੋਂ ਡੀ ਐਮ ਸੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਸੀਟੀਵੀ ਖੰਗਾਲ ਰਹੇ ਹਨ। ਪਰਿਵਾਰ ਦੇ ਕੋਲ ਨੌਕਰ ਦੀ ਕੋਈ ਤਸਵੀਰ ਨਹੀਂ ਹੈ ਇਸ ਕਰਕੇ ਅਸੀਂ ਅਪੀਲ ਕਰਾਂਗੇ ਕਿ ਜੇਕਰ ਕਿਸੇ ਕੋਲ ਉਸ ਤਸਵੀਰ ਦੇ ਦੇਣ
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)